ਕੋਰੋਨਾ ਤੋਂ ਪੀੜਤ ਇਕ ਅਧਿਆਪਕਾ ਦੀ ਹੋਈ ਮੌਤ

ਪੰਜਾਬ ਬਿਊਰੋ

ਚੰਡੀਗੜ੍ਹ, 23 ਜਨਵਰੀ

ਜਗਰਾਉਂ ਦੇ ਪਿੰਡ ਗਾਲਿਬ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ‘ਚ ਕੋਰੋਨਾ ਕਾਲ ਬਣਦਾ ਜਾ ਰਿਹਾ ਹੈ। ਕੋਰੋਨਾ ਤੋਂ ਪੀੜਤ ਇਕ ਅਧਿਆਪਕਾ ਦੀ ਅੱਜ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਖੇ ਮੌਤ ਹੋ ਗਈ, ਜਦਕਿ ਉਸ ਦੇ 2 ਪਰਿਵਾਰਕ ਮੈਂਬਰ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ । ਇੱਥੇ ਹੀ ਬਸ ਨਹੀਂ ਸਕੂਲ ਦੇ ਤਿੰਨ ਹੋਰ ਅਧਿਆਪਕ ਅਤੇ ਤਿੰਨ ਬੱਚੇ ਵੀ ਕੋਰੋਨਾ ਪਾਜ਼ੇਟਿਵ ਪਾਏ ਜਾਣ ਕਾਰਨ ਸਿਹਤ ਵਿਭਾਗ ਵਿੱਚ ਪੂਰੀ ਤਰ੍ਹਾਂ ਹੜਕੰਪ ਮਚਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਲਿਬ ਕਲਾਂ ਦੇ ਕੋਰੋਨਾ ਪਾਜ਼ੇਟਿਵ ਅਧਿਆਪਕਾਂ ਵਿੱਚੋਂ ਅਧਿਆਪਕਾ ਤੇਜਿੰਦਰ ਕੌਰ ਜਿਸ ਦੀ ਕੋਰੋਨਾ ਕਾਰਨ ਹਾਲਤ ਗੰਭੀਰ ਸੀ, ਨੂੰ ਡੀਐਮਸੀ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ । ਸ਼ਨੀਵਾਰ ਸਵੇਰੇ ਅਧਿਆਪਕਾਂ ਦੀ ਹਾਲਤ ਵਿਗੜਨ ਤੇ ਉਸ ਦੀ ਮੌਤ ਹੋ ਗਈ । ਅਧਿਆਪਕਾ ਤੇਜਿੰਦਰ ਕੌਰ ਦੀ ਕੋਰੋਨਾ ਨਾਲ ਮੌਤ ਤੋਂ ਬਾਅਦ ਪਿੰਡ ਗਾਲਿਬ ਕਲਾਂ ਵਿਖੇ ਕੋਰੋਨਾ ਨੂੰ ਲੈ ਕੇ ਲੋਕਾਂ ਵਿੱਚ ਸਹਿਮ ਹੋਰ ਵਧ ਗਿਆ ਹੈ ।

Leave A Reply

Your email address will not be published.