ਜੋਅ ਬਾਈਡਨ ਕੁਰਸੀ ਸੰਭਾਲਦੇ ਹੀ ਐਕਸ਼ਨ ਮੋਡ ‘ਚ ਆਏ, ਟਰੰਪ ਦੇ ਪਲਟੇ ਕਈ ਅਹਿਮ ਫ਼ੈਸਲੇ

110

ਵਾਸ਼ਿੰਗਟਨ, 21 ਜਨਵਰੀ

ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਈਡਨ ਕੁਰਸੀ ਸੰਭਾਲਦੇ ਹੀ ਐਕਸ਼ਨ ਮੋਡ ‘ਚ ਆ ਗਏ ਹਨ। ਬੁੱਧਵਾਰ ਨੂੰ ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਨੇ ਡੋਨਾਲਡ ਟਰੰਪ ਦੇ ਕਈ ਫ਼ੈਸਲੇ ਪਲਟਣ ਦੇ ਨਾਲ ਹੀ ਉਨ੍ਹਾਂ ਨੇ ਹੋਰ ਕਈ ਵੱਡੇ ਫ਼ੈਸਲੇ ਲਏ। ਬਾਈਡਨ ਨੇ ਪਹਿਲੇ ਦਿਨ ਕਈ ਫ਼ੈਸਲਿਆਂ ‘ਤੇ ਦਸਤਖ਼ਤ ਕਰ ਦਿੱਤੇ ਜਿਨ੍ਹਾਂ ਵਿਚ ਉਹ ਪੈਰਿਸ ਜਲਵਾਯੂ ਸਮਝੌਤੇ ਨਾਲ ਜੁੜਨਗੇ। ਬਾਈਡਨ ਨੇ ਇਸ ਤੋਂ ਇਲਾਵਾ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਫ਼ੈਸਲੇ ‘ਤੇ ਵੀ ਦਸਤਖ਼ਤ ਕੀਤੇ। ਉਨ੍ਹਾਂ ਨੇ ਮਾਸਕ ਤੇ ਸੋਸ਼ਲ ਡਿਸਟੈਂਸਿੰਗ ਨੂੰ ਦੇਸ਼ ਵਿਚ ਲਾਜ਼ਮੀ ਕਰ ਦਿੱਤਾ ਹੈ।

ਰਾਸ਼ਟਰਪਤੀ ਬਾਇਡਨ ਨੇ ਟਰੰਪ ਦੇ ਫ਼ੈਸਲੇ ਦੇ ਪਲਟਦੇ ਹੋਏ ਅਮਰੀਕਾ ‘ਚ ਮੁਸਲਿਮ ਟ੍ਰੈਵਲ ਬੈਨ ਨੂੰ ਵੀ ਹਟਾ ਦਿੱਤਾ।

ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁਝ ਮੁਸਲਿਮ ਦੇਸ਼ਾਂ ਤੇ ਅਫਰੀਕੀ ਦੇਸ਼ਾਂ ਦੇ ਨਾਗਰਿਕਾਂ ‘ਤੇ ਰੋਕ ਲਗਾ ਦਿੱਤੀ ਸੀ। ਉੱਥੇ ਹੀ ਜੋਅ ਨੇ ਮੈਕਸੀਕੋ ਬਾਰਡਰ ‘ਤੇ ਕੰਧ ਬਣਨ ਦੇ ਡੋਨਾਲਡ ਟਰੰਪ ਦੇ ਫ਼ੈਸਲੇ ਨੂੰ ਵੀ ਪਲਟ ਦਿੱਤਾ ਤੇ ਫੰਡਿੰਗ ਰੋਕ ਦਿੱਤੀ। ਇਸ ਤੋਂ ਇਲਾਵਾ ਅਮਰੀਕੀ ਪ੍ਰੈਜ਼ੀਡੈਂਟ ਨੇ ਕੀਸਟੋਨ ਪਾਈਪਲਾਈਨ ਦੇ ਵਿਸਥਾਰ ‘ਤੇ ਵੀ ਰੋਕ ਲਗਾ ਦਿੱਤੀ ਹੈ। ਕੀਸਟੋਨ ਇਕ ਤੇਲ ਪਾਈਪਲਾਈਨ ਹੈ ਜੋ ਕੱਚੇ ਤੇਲ ਨੂੰ ਅਲਬਰਟੋ ਦੇ ਕੈਨੇਡਾਈ ਸੂਬੇ ਤੋਂ ਇਲੀਨੋਇਸ, ਓਕਲਾਹੋਮਾ ਤੇ ਟੈਕਸਾਸ ਲੈ ਜਾਂਦੀ ਹੈ। ਚੋਣ ਵੇਲੇ ਬਾਈਡਨ ਨੇ ਕੀਸਟੋਨ ਐਕਸੈੱਲ ਪਾਈਪਲਾਈਨ ਦਾ ਜ਼ਿਕਰ ਵੀ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਟਾਰ ਸੈਂਡਜ਼ ਦੀ ਅਮਰੀਕਾ ਨੂੰ ਜ਼ਰੂਰਤ ਨਹੀਂ ਹੈ। ਉੱਥੇ ਹੀ ਬਾਈਡਨ ਨੇ ਵਿਸ਼ਵ ਸਿਹਤ ਸੰਗਠਨ ‘ਚ ਦੁਬਾਰਾ ਸ਼ਾਮਲ ਹੋਣ ਦਾ ਵੀ ਫ਼ੈਸਲਾ ਲਿਆ ਹੈ।

Leave A Reply

Your email address will not be published.