ਰੇਲ ਰੋਕੋ ਅੰਦੋਲਨ : ਕਿਸਾਨਾਂ-ਮਜ਼ਦੂਰਾਂ ਕੋਲ ਆ ਕੇ ਮਾਫ਼ੀ ਮੰਗੇ ਮੋਦੀ : ਬਜ਼ੁਰਗ ਕਿਸਾਨ

9

ਜੀਓ ਪੰਜਾਬ, ਸਰਹਿੰਦ

ਲਖੀਮਪੁਰ ਖੇੜੀ ਘਟਨਾ ਦੇ ਵਿਰੋਧ ਵਿਚ ਅੱਜ ਕਿਸਾਨਾਂ ਵਲੋਂ ਵੱਖ-ਵੱਖ ਜਗ੍ਹਾ ‘ਤੇ ਰੇਲਾਂ ਰੋਕੀਆਂ ਗਈਆਂ ਹਨ। ਦੱਸ ਦਈਏ ਕਿ ਕਿਸਾਨ ਅੰਦੋਲਨ ਵਿਚ ਹਰ ਵਰਗ ਵਲੋਂ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਅੱਜ ਵੀ ਰੇਲ ਰੋਕੋ ਅੰਦੋਲਨ ਵਿਚ ਵੱਖ-ਵੱਖ ਥਾਵਾਂ ਤੋਂ ਬੱਚੇ, ਬੁੱਢੇ ਅਤੇ ਔਰਤਾਂ ਨੇ ਵੀ ਹਿੱਸਾ ਲਿਆ।

ਇਸ ਮੌਕੇ ਸਰਹਿੰਦ ਵਿਖੇ ਲਗਾਏ ਧਰਨੇ ਵਿਚ ਇਕ ਬਜ਼ੁਰਗ ਨੇ ਬੋਲਦਿਆਂ ਕਿਹਾ ਕਿ ਇਸ ਅੰਦੋਲਨ ਨੂੰ ਤਕਰੀਬਨ ਇਕ ਸਾਲ ਹੋ ਚੱਲਿਆ ਹੈ ਪਰ ਮੋਦੀ ਨੂੰ ਅਜੇ ਤੱਕ ਨਹੀਂ ਸੁਣਿਆ।

ਉਨ੍ਹਾਂ ਕਿਹਾ ਕਿ ਅੱਜ ਕਿਸਾਨ, ਮਜ਼ਦੂਰ, ਛੋਟੇ ਵਰਗ ਦੇ ਦੁਕਾਨਦਾਰ ਅਤੇ ਵਪਾਰੀ ਸਭ ਦੁਖੀ ਹਨ। ਮੋਦੀ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜੋ ਤਿੰਨ ਖੇਤੀ ਵਿਰੋਧੀ ਕਾਨੂੰਨ ਲਿਆਂਦੇ ਹਨ ਉਹ ਵਾਪਸ ਲੈਣ ਅਤੇ ਕਿਸਾਨਾਂ ਮਜ਼ਦੂਰਾਂ ਕੋਲ ਆ ਕੇ  ਮਾਫ਼ੀ ਮੰਗਣ।

ਉਨ੍ਹਾਂ ਮੋਦੀ ਨੂੰ ਸਵਾਲ ਕੀਤਾ ਕਿ ਜੇਕਰ ਅੰਬਾਨੀ ਅਡਾਨੀ ਤੁਹਾਨੂੰ ਤੰਗ ਕਰਦੇ ਹਨ ਤਾਂ ਸਪੱਸ਼ਟ ਬਿਆਨ ਦੀਓ ਤਾਂ ਜੋ ਅਸੀਂ ਉਨ੍ਹਾਂ ਦਾ ਇਲਾਜ ਕਰ ਸਕੀਏ ਕਿਉਕਿ ਅਸੀਂ ਉਨ੍ਹਾਂ ਨੂੰ ਨੱਥ ਪਾਉਣੀ ਜਾਂਦੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮਤਲਬ ਹੈ ਪੰਜ ਦਰਿਆਵਾਂ ਦੀ ਧਰਤੀ ਅਤੇ ਇਥੇ ਪੈਦਾ ਹੋਣ ਵਾਲਾ ਹਰ ਬੱਚਾ ਆਪਣੇ ਆਪ ਵਿਚ ਦਾਤਾ, ਭਗਤ ਅਤੇ ਸੂਰਮਾ ਹੁੰਦਾ ਹੈ।

Leave A Reply

Your email address will not be published.