ਜੀਓ ਪੰਜਾਬ, ਵਾਸ਼ਿੰਗਟਨ
ਅਮਰੀਕੀ ਮੀਡੀਆ ਦੇ ਕੁਝ ਹਲਕਿਆਂ ਵਿਚ ਇੱਕ ਲਾਜ਼ਮੀ ਜਿਹਾ ਸਵਾਲ ਉਠ ਰਿਹਾ ਹੈ। ਉਹ ਇਹ ਹੈ ਕਿ ਕੀ ਰਾਸ਼ਟਰਪਤੀ ਬਾਈਡਨ ਅਪਣੇ ਸਾਬਕਾ ਬੌਸ ਬਰਾਕ ਓਬਾਮਾ ਦੀ ਸਲਾਹ ’ਤੇ ਫੈਸਲੇ ਲੈ ਰਹੇ ਹਨ ਅਤੇ ਸਰਕਾਰ ਚਲਾ ਰਹੇ ਹਨ? ਬਾਈਡਨ ਨੇ 20 ਜਨਵਰੀ ਨੂੰ ਵਾਈਟ ਹਾਊਸ ਵਿਚ ਬਤੌਰ ਰਾਸ਼ਟਰਪਤੀ ਐਂਟਰੀ ਕੀਤੀ ਸੀ। 9 ਮਹੀਨੇ ਤੋਂ ਜ਼ਿਆਦਾ ਲੰਘੇ ਲੇਕਿਨ ਬਾਈਡਨ ਦੀ ਅਪਰੂਵਲ ਰੇਟਿੰਗ 50 ਪ੍ਰਤੀਸ਼ਤ ਤੋਂ ਜ਼ਿਆਦਾ ਨਹੀਂ ਹੋਈ। ਉਨ੍ਹਾਂ ਦੇ ਜ਼ਿਆਦਾਤਰ ਫੈਸਲਿਆਂ ’ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ। ਫੇਰ ਚਾਹੇ ਉਹ ਜ਼ਿਆਦਾ ਟੈਕਸ ਕਲੈਕਸ਼ਨ ਦਾ ਮਸਲਾ ਹੋਵੇ, ਕੋਵਿਡ ਕੰਟਰੋਲ ਹੋਵੇ ਜਾਂ ਫੇਰ ਅਫਗਾਨਿਸਤਾਨ ਦਾ ਮਾਮਲਾ।
ਅਗਲੇ ਮਹੀਨੇ ਯੂਐਨ ਦੀ ਕਲਾਈਮੇਟ ਸਮਿਟ ਹੋਣੀ ਹੈ। ਇਹ ਗਲਾਸਗੋ ਸਕੌਟਲੈਂਡ ਵਿਚ ਹੋਵੇਗੀ। ਪੈਰਿਸ ਕਲਾਈਮੇਟ ਸਮਝੌਤਾ ਓਬਾਮਾ ਦੇ ਦੌਰ ਵਿਚ ਹੋਇਆ ਸੀ ਅਤੇ ਖ਼ਾਸ ਗੱਲ ਇਹ ਹੈ ਕਿ ਇਸ ਸਮਿਟ ਵਿਚ ਅਮਰੀਕਾ ਵਲੋਂ ਬਰਾਕ ਓਬਾਮਾ ਵੀ ਹਿੱਸਾ ਲੈਣਗੇ। ਮਜ਼ੇ ਦੀ ਗੱਲ ਇਹ ਹੈ ਕਿ ਇਸੇ ਸਮਿਟ ਵਿਚ 1 ਅਤੇ 2 ਨਵੰਬਰ ਨੂੰ ਜੋਅ ਬਾਈਡਨ ਅਤੇ ਉਨ੍ਹਾਂ ਦੀ ਟੀਮ ਵੀ ਹਿੱਸਾ ਲੈਣ ਵਾਲੀ ਹੈ। ਇਹ ਤੈਅ ਨਹੀਂ ਹੈ ਕਿ ਕੀ ਓਬਾਮਾ ਅਤੇ ਬਾਈਡਨ ਇਕੱਠੇ ਸਮਿਟ ਵਿਚ ਹਿੱਸਾ ਲੈਣਗੇ ਜਾਂ ਉਨ੍ਹਾਂ ਦੇ ਈਵੈਂਟਸ ਅਲੱਗ ਅਲੱਗ ਹੋਣਗੇ।
ਮਾਰਚ ਵਿਚ ਇਸ ਤਰ੍ਹਾਂ ਦੀ ਖ਼ਬਰਾਂ ਸਾਹਮਣੇ ਆਈਆਂ ਕਿ ਬਾਈਡਨ ਹੁਣ ਵੀ ਓਬਾਮਾ ਕੋਲੋਂ ਕਰੀਬ ਕਰੀਬ ਹਰ ਮਸਲੇ ’ਤੇ ਸਲਾਹ ਮਸ਼ਵਰਾ ਕਰਦੇ ਹਨ। ਜਦ ਵਾਈਟ ਹਾਊਸ ਕੋਲੋਂ ਇਸ ਬਾਰੇ ਵਿਚ ਪੁਛਿਆ ਗਿਆ ਤਾਂ ਜਵਾਬ ਮਿਲਿਆ ਹਾਂ, ਬਾਈਡਨ ਨਿਯਮਤ ਤੌਰ ’ਤੇ ਓਬਾਮਾ ਨਾਲ ਪ੍ਰੋਫੈਸ਼ਨਲ ਅਤੇ ਪਰਸਨਲ ਮੈਟਰਸ ’ਤੇ ਗੱਲ ਕਰਦੇ ਹਨ। ਹਾਲਾਂਕਿ ਵਾਈਟ ਹਾਊਸ ਨੇ ਇਹ ਨਹੀਂ ਦੱਸਿਆ ਕਿ ਦੋਵਾਂ ਦੇ ਵਿਚ ਕਿੰਨੀ ਵਾਰੀ ਗੱਲਬਾਤ ਹੋਈ ਜਾਂ ਹੁੰਦੀ ਹੈ।
ਵਰਜੀਨਿਆ ਵਿਚ ਗਵਰਨਰ ਦੀ ਚੋਣ ਹੋਣੀ ਹੈ। ਇੱਥੇ ਬਾਈਡਨ ਦੀ ਪਾਰਟੀ ਦੇ ਉਮੀਦਵਾਰ ਟੈਰੀ ਮੈਕਲਫੀ ਦੀ ਰੇਟਿੰਗ ਡਿੱਗ ਰਹੀ ਹੈ। ਹੁਣ ਡੈਮੇਜ ਕੰਟਰੋਲ ਲਈ ਓਬਾਮਾ 23 ਅਕਤੂਬਰ ਨੂੰ ਇੱਥੇ ਪਹੁੰਚ ਰਹੇ ਹਨ। ਫਸਟ ਲੇਡੀ ਜਿਲ ਬਾਈਡਨ ਵੀ ਆ ਰਹੀ ਹੈ।
ਬਾਈਡਨ ਨੇ ਪਿਛਲੇ ਦਿਨੀਂ ਅਮਰੀਕੀ ਇਕੋਨੌਮੀ ਨੂੰ ਤਾਕਤ ਦੇਣ ਲਈ 3.5 ਟ੍ਰਿਲੀਅਨ ਡਾਲਰ ਦਾ ਬਿਲ ਪੇਸ਼ ਕੀਤਾ ਸੀ। 27 ਸਤੰਬਰ ਨੂੰ ਓਬਾਮਾ ਨੇ ਇਸ ਬਿਲ ਦੇ ਪੱਖ ਵਿਚ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਅਮੀਰ ਲੋਕ ਥੋੜ੍ਹਾ ਹੋਰ ਟੈਕਸ ਦੇਣਗੇ ਤਾਂ ਚਾਈਲਡ ਕੇਅਰ ਅਤੇ ਬਾਕੀ ਚੀਜ਼ਾਂ ’ਤੇ ਵੀ ਕੰਮ ਹੋ ਸਕੇਗਾ। ਸਾਨੂੰ ਨਵੀਂ ਬਿਲਡਿੰਗਾਂ, ਰੋਡ, ਬ੍ਰਿਜ, ਪੋਰਟਸ ਅਤੇ ਕਲਾਈਮੇਟ ਚੇਂਜ ’ਤੇ ਕੰਮ ਦੇ ਲਈ ਵੀ ਫੰਡਿੰਗ ਚਾਹੀਦੀ।
ਅਗਲੇ ਸਾਲ ਮੱਧਕਾਲੀ ਚੋਣਾਂ ਹੋਣੀਆਂ ਹਨ। ਫਾਕਸ ਨਿਊਜ਼ ਮੁਤਾਬਕ ਜਿਸ ਤੇਜ਼ੀ ਨਾਲ ਬਾਈਡਨ ਦੀ ਲੋਕਪ੍ਰਿਸਤਾ ਘੱਟ ਹੋ ਰਹੀ ਹੈ , ਉਸ ਤੋਂ ਲੱਗਦਾ ਹੈ ਕਿ ਡੈਮੋਕਰੇਟਸ ਦਬਾਅ ਵਿਚ ਆਉਣ ਵਾਲੇ ਹਨ। ਲਿਹਾਜ਼, ਓਬਾਮਾ ਹੁਣ ਹਰ ਮੁੱਦੇ ’ਤੇ ਬਾਈਡਨ ਨੂੰ ਸਲਾਹ ਦੇ ਰਹੇ ਹਨ। ਪ੍ਰਚਾਰ ਦਾ ਮੁੱਖ ਚਿਹਰਾ ਕੌਣ ਹੋਵੇਗਾ? ਇਹ ਤੈਅ ਨਹੀਂ ਹੈ।