ਟਮਾਟਰ ਜੂਸ ਪੀਣ ਨਾਲ ਤੇਜ਼ ਹੁੰਦੀ ਐ ਅੱਖਾਂ ਦੀ ਰੌਸ਼ਨੀ

5

ਜੀਓ ਪੰਜਾਬ 

ਸਿਹਤ ਲਈ ਟਮਾਟਰ ਬੇਹੱਦ ਫਾਇਦੇਮੰਦ ਹੁੰਦੇ ਹਨ। ਉਂਝ ਵੀ ਟਮਾਟਰ ਖਾਣਾ ਸਾਰੇ ਲੋਕ ਪਸੰਦ ਕਰਦੇ ਹਨ, ਫਿਰ ਭਾਵੇਂ ਉਹ ਸਲਾਦ ’ਚ ਹੋਣ ਜਾਂ ਸਬਜ਼ੀ ’ਚ। ਇਸ ਨੂੰ ਕੱਚਾ ਖਾਣ ਦੇ ਵੀ ਕਈ ਤਰ੍ਹਾਂ ਦੇ ਲਾਭ ਸਾਨੂੰ ਮਿਲਦੇ ਹਨ।

ਇਸ ਦੀ ਵਰਤੋਂ ਨਾਲ ਕਿਸੇ ਵੀ ਸਬਜ਼ੀ ਦਾ ਸਵਾਦ ਅਤੇ ਰੰਗਤ ਦੋਵੇਂ ਹੀ ਬਦਲ ਜਾਂਦੇ ਹਨ। ਇਸ ਦੇ ਨਾਲ ਹੀ ਇਹ ਸਰੀਰ ਲਈ ਕਾਫੀ ਗੁਣਕਾਰੀ ਹੁੰਦਾ ਹੈ।

ਇਸ ਨਾਲ ਸਾਡੀ ਸਿਹਤ ਵੀ ਤੰਦਰੁਸਤ ਰਹਿੰਦੀ ਹੈ। ਇਸ ’ਚ ਭਰਪੂਰ ਮਾਤਰਾ ਵਿਚ ਕੈਲਸ਼ੀਅਮ, ਫਾਸਫੋਰਸ ਅਤੇ ਵਿਟਾਮਿਨ-ਸੀ ਦੇ ਗੁਣ ਮੌਜੂਦ ਹੁੰਦੇ ਹਨ, ਜੋ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਦਿਵਾਉਣ ’ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਹ ਐਸੀਡਿਟੀ, ਮੋਟਾਪਾ ਅਤੇ ਅੱਖਾਂ ਨਾਲ ਜੁੜੀ ਸਮੱਸਿਆ ਨੂੰ ਵੀ ਦੂਰ ਕਰਨ ਵਿਚ ਮਦਦ ਕਰਦਾ ਹੈ।

ਇਸ ਵਿਚ ਭਰਪੂਰ ਮਾਤਰਾ ਵਿਚ ਐਂਟੀ-ਆਕਸੀਡੈਂਟ ਐਸਿਡ ਅਤੇ ਕੁਝ ਅਜਿਹੇ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਵਿਚ ਕੈਂਸਰ ਸੈੱਲ ਨੂੰ ਵਧਣ ਤੋਂ ਰੋਕਣ ਦਾ ਕੰਮ ਕਰਦੇ ਹਨ।

ਇਹ ਸਰੀਰ ਵਿਚ ਪੌਸ਼ਟਿਕ ਕਮੀ ਨੂੰ ਪੂਰਾ ਕਰਦੇ ਹਨ। ਅਜਿਹੇ ਵਿਚ ਟਮਾਟਰ ਦਾ ਜੂਸ ਪੀਣ ਨਾਲ ਕੈਂਸਰ ਦਾ ਖ਼ਤਰਾ 18 ਪ੍ਰਤੀਸ਼ਤ ਤੱਕ ਘੱਟ ਜਾਂਦਾ ਹੈ, ਜੋ ਲੋਕ ਅਪਣੀਆਂ ਅੱਖਾਂ ਕਾਰਨ ਪ੍ਰੇਸ਼ਾਨ ਹਨ, ਉਨ੍ਹਾਂ ਲਈ ਟਮਾਟਰ ਬੇਹੱਦ ਫਾਇਦੇਮੰਦ ਮੰਨਿਆ ਗਿਆ ਹੈ। ਕਮਜੋਰ ਅੱਖਾਂ ਲਈ ਟਮਾਟਰ ਦਾ ਜੂਸ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।

ਅਜਿਹੇ ਵਿਚ ਆਪ ਰੋਜ਼ਾਨਾ ਦੋ ਗਲਾਸ ਟਮਾਟਰ ਦਾ ਜੂਸ ਪੀਓ, ਜਿਸ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੋ ਜਾਂਦੀ ਹੈ। ਟਮਾਟਰ ਦਾ ਜੂਸ ਲੀਵਰ ਨੂੰ ਡਿਟੌਕਸ ਕਰਨ ਵਿਚ ਮਦਦ ਕਰਦਾ ਹੈ, ਜਿਸ ਨਾਲ ਸਾਡਾ ਲੀਵਰ ਠੀਕ ਰਹਿੰਦਾ ਹੈ। ਜੂਸ ਪੀਣ ਨਾਲ ਲੀਵਰ ਵਿਚ ਮੌਜੂਦ ਸਾਰੇ ਵਿਸ਼ੈਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ।

Leave A Reply

Your email address will not be published.