ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਫਿਰ ਕੀਤਾ ਸਰਕਾਰੀ ਬੱਸ ਦਾ ਸਫਰ, ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ

8

ਜੀਓ ਪੰਜਾਬ

ਬਠਿੰਡਾ, 1 ਅਕਤੂਬਰ 

ਪੰਜਾਬ ਦੇ ਟਰਾਂਸਪੋਰਟ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਗਿੱਦੜਬਾਹਾ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੋਕਾਂ ਵਿਚ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਜਾਣਨ ਅਤੇ ਉਹਨਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਇਸ ਲੜੀ ਵਿਚ ਅੱਜ ਉਹਨਾਂ ਨੇ ਫਿਰ ਸਰਕਾਰੀ ਬੱਸ ਦਾ ਸਫਰ ਕੀਤਾ।

ਉਹਨਾਂ ਨੇ ਫੇਸਬੁੱਕ ਪੋਸਟ ਸਾਂਝੀ ਕਰਦਿਆਂ ਲਿਖਿਆ, ‘ਕੱਲ੍ਹ ਜਦੋਂ ਮੈ ਪੀਆਰਟੀਸੀ ਦੀ ਏਸੀ ਬੱਸ ਵਿਚ ਸਫਰ ਕੀਤਾ ਤਾਂ ਤੁਹਾਡੇ ਵਿਚੋਂ ਕਈ ਸਾਥੀਆਂ ਨੇ ਮੈਨੂੰ ਸੁਝਾਅ ਦਿੱਤਾ ਕਿ ਆਮ ਸਰਕਾਰੀ ਬੱਸ ਵਿਚ ਸਫਰ ਕਰੋ। ਤੁਹਾਡੇ ਸੁਝਾਅ ਨੂੰ ਮੰਨਦੇ ਹੋਏ ਅੱਜ ਮੈਂ ਸਰਕਾਰੀ ਬੱਸ ਵਿਚ ਸਫਰ ਕੀਤਾ ਅਤੇ ਬੱਸ ਵਿਚ ਸਵਾਰ ਬਹੁਤ ਸਾਰੇ ਲੋਕਾਂ ਨਾਲ ਗੱਲ-ਬਾਤ ਕੀਤੀ’।

ਰਾਜਾ ਵੜਿੰਗ ਨੇ ਅੱਗੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਰਪਾ ਕਰਕੇ ਸਲਾਹ ਦਿੰਦੇ ਰਿਹਾ ਕਰੋ। ਉਹਨਾਂ ਕਿਹਾ, ‘ਮੇਰੀ ਕੋਸ਼ਿਸ਼ ਹੈ ਕਿ ਤੁਹਾਡੇ ਸਰਕਾਰੀ ਬੱਸਾਂ ਦੇ ਸਫਰ ਅਤੇ ਟਰਾਂਸਪੋਰਟ ਮਹਿਕਮੇ ਨੂੰ ਬਿਹਤਰ ਕਰਾਂ’।

ਦੱਸ ਦਈਏ ਕਿ ਬੀਤੇ ਦਿਨ ਵੀ ਰਾਜਾ ਵੜਿੰਗ ਨੇ ਪੀਆਰਟੀਸੀ ਦੀ ਬੱਸ ਵਿਚ ਸਫ਼ਰ ਕੀਤਾ ਸੀ। ਉਹਨਾਂ ਨੇ ਅਪਣੇ ਸਫਰ ਦੀਆਂ ਕੁਝ ਤਸਵੀਰਾਂ ਫੇਸਬੁੱਕ ‘ਤੇ ਸਾਂਝੀਆਂ ਕੀਤੀਆਂ ਸਨ। ਰਾਜਾ ਵੜਿੰਗ ਨੇ ਰਾਜਪੁਰਾ ਤੋਂ ਪਟਿਆਲਾ ਲਈ ਸਰਕਾਰੀ ਬੱਸ ਵਿਚ ਸਫ਼ਰ ਕੀਤਾ ਅਤੇ ਬੱਸ ਵਿਚ ਸਵਾਰ ਲੋਕਾਂ ਨਾਲ ਗੱਲਬਾਤ ਕੀਤੀ ਸੀ।

Leave A Reply

Your email address will not be published.