ਖ਼ਪਤਕਾਰਾਂ ਦੇ ਬਕਾਇਆ ਬਿਜਲੀ ਬਿਲ ਭਰੇਗੀ ਪੰਜਾਬ ਸਰਕਾਰ : ਚੰਨੀ

13

ਜੀਓ ਪੰਜਾਬ

ਚੰਡੀਗੜ, 29 ਸਤੰਬਰ

ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪੰਜਾਬ ਵਿੱਚ 58 ਹਜ਼ਾਰ ਤੋਂ ਵੱਧ ਲੋਕਾਂ ਦੇ ਮੀਟਰ ਬਿਜਲੀ ਦਾ ਬਿੱਲ ਨਾ ਭਰਨ ਕਾਰਨ ਕੱਟੇ ਗਏ ਹਨ। 2 ਕਿਲੋਵਾਟ ਤੱਕ ਖਪਤਕਾਰ 53 ਹਜ਼ਾਰ ਲੋਕ ਹਨ।

ਮੰਤਰੀ ਮੰਡਲ ਵਿੱਚ ਫੈਸਲਾ ਕੀਤਾ ਗਿਆ ਹੈ ਕਿ 2 ਕਿਲੋਵਾਟ ਤੱਕ ਖਪਤਕਾਰਾਂ ਦੀ ਉਨ੍ਹਾਂ ਦਾ ਪਿਛਲਾ ਬਿੱਲ ਉਸ ਵਿੱਚ ਬਕਾਇਆ ਖੜ੍ਹਾ ਹੈ ਉਹ ਸਾਰਾ ਪੰਜਾਬ ਸਰਕਾਰ ਭਰੇਗੀ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਮੀਟਰ ਕੱਟੇ ਗਏ ਹਨ ਉਹ ਮੁੜ ਜੋੜ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਜੋੜਨ ਦੀ ਵੀ ਕੋਈ ਫੀਸ ਨਹੀਂ ਲੱਗੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਉਤੇ 12 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਬੋਝ ਸਰਕਾਰ ਉਤੇ ਪਵੇਗਾ।

ਉਨ੍ਹਾਂ ਕਿਹਾ ਕਿ ਅੱਜ ਤੱਕ ਜਿਨ੍ਹਾਂ ਦਾ ਬਕਾਇਆ ਖੜ੍ਹਾ ਹੈ ਉਹ ਮੁਆਫ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਬਿਜਲੀ ਬਾਰੇ ਕੁਝ ਦਿਨਾਂ ਵਿੱਚ ਫੈਸਲੇ ਲਏ ਜਾਣਗੇ। ਜਿਸ ਨੂੰ ਲੈ ਕੇ ਉਹ ਛੇਤੀ ਹੀ ਐਲਾਨ ਕਰਨਗੇ।

 

Leave A Reply

Your email address will not be published.