ਦਿੱਲੀ ਦੰਗੇ ਅਚਾਨਕ ਨਹੀਂ ਹੋਏ, ਇਹ ਸਾਜ਼ਿਸ਼ ਦਾ ਨਤੀਜਾ ਸੀ- Delhi High Court

1

ਜੀਓ ਪੰਜਾਬ

ਨਵੀਂ ਦਿੱਲੀ, 28 ਸਤੰਬਰ

ਫਰਵਰੀ 2020 ਦੌਰਾਨ ਦਿੱਲੀ ਵਿਚ ਹੋਏ ਦੰਗਿਆਂ ਨੂੰ ਲੈ ਕੇ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਦੰਗਿਆਂ ਨੂੰ ਪਹਿਲਾਂ ਤੋਂ ਤਿਆਰ ਯੋਜਨਾ ਤਹਿਤ ਅੰਜਾਮ ਦਿੱਤਾ ਗਿਆ ਸੀ। ਦੰਗੇ ਕਿਸੇ ਘਟਨਾ ਦੀ ਪ੍ਰਤੀਕਿਰਿਆ ਕਾਰਨ ਨਹੀਂ ਹੋਏ ਸਨ। ਅਦਾਲਤ ਨੇ ਦਿੱਲੀ ਦੰਗਿਆਂ ਦੇ ਮਾਮਲੇ ਵਿਚ ਇਕ ਮੁਲਜ਼ਮ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆਂ ਇਹ ਗੱਲ ਕਹੀ ਹੈ।

Delhi

ਅਦਾਲਤ ਨੇ ਕਿਹਾ ਕਿ ਦਿੱਲੀ ਦੇ ਦੰਗੇ ਇਕ ਪਲ ਦੇ ਜਨੂੰਨ ਵਿਚ ਨਹੀਂ ਭੜਕਾਏ ਗਏ ਬਲਕਿ ਇਕ ਯੋਜਨਾਬੱਧ ਤਰੀਕੇ ਨਾਲ ਭੜਕਾਏ ਗਏ ਸਨ। ਇਹ ਸਭ ਸ਼ਹਿਰ ਵਿਚ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੇ ਇਰਾਦੇ ਨਾਲ ਕੀਤਾ ਗਿਆ ਸੀ। ਹਾਈ ਕੋਰਟ ਵਿਚ 27 ਸਤੰਬਰ ਨੂੰ ਦਿੱਲੀ ਦੰਗਿਆਂ ਵਿਚ ਹੈੱਡ ਕਾਂਸਟੇਬਲ ਰਤਨ ਲਾਲ ਦੀ ਕਥਿਤ ਹੱਤਿਆ ਦੇ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ। ਆਰੋਪੀ ਮੁਹੰਮਦ ਇਬਰਾਹਿਮ ਨੇ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ।

Delhi high courtDelhi

ਅਦਾਲਤ ਨੇ ਜ਼ਮਾਨਤ ਪਟੀਸ਼ਨ ‘ਤੇ ਵਿਚਾਰ ਕਰਦਿਆਂ ਕਿਹਾ ਕਿ ਘਟਨਾ ਸਥਾਨ ਦੇ ਆਸ -ਪਾਸ ਦੇ ਸੀਸੀਟੀਵੀ ਕੈਮਰੇ ਯੋਜਨਾ ਤਹਿਤ ਨਸ਼ਟ ਕਰ ਦਿੱਤੇ ਗਏ। ਇਸ ਤੋਂ ਪਤਾ ਚੱਲਦਾ ਹੈ ਕਿ ਇਹ ਦੰਗੇ ਅਚਾਨਕ ਨਹੀਂ ਭੜਕੇ ਸੀ। ਜਸਟਿਸ ਸੁਬਰਾਮਨੀਅਮ ਪ੍ਰਸਾਦ ਨੇ ਕਿਹਾ ਕਿ, “ਇਲਾਕੇ ਵਿਚ ਸੀਸੀਟੀਵੀ ਕੈਮਰਿਆਂ ਨੂੰ ਯੋਜਨਾਬੱਧ ਤਰੀਕੇ ਨਾਲ ਬੰਦ ਕਰਨਾ ਜਾਂ ਉਹਨਾਂ ਨੂੰ ਨੁਕਸਾਨ ਪਹੁੰਚਾਉਣਾ ਦਰਸਾਉਂਦਾ ਹੈ ਕਿ ਹਰ ਚੀਜ਼ ਪਹਿਲਾਂ ਤੋਂ ਪਲਾਨ ਕੀਤੀ ਗਈ ਸੀ। ਇਹ ਸ਼ਹਿਰ ਦੀ ਕਾਨੂੰਨ ਵਿਵਸਥਾ ਨੂੰ ਖਰਾਬ ਕਰਨ ਲਈ ਕੀਤਾ ਗਿਆ। ਇਹ ਵੀ ਦਿਖ ਰਿਹਾ ਹੈ ਕਿ ਕਿਵੇਂ ਅਣਗਿਣਤ ਦੰਗਾਕਾਰੀ ਡੰਡਿਆਂ ਅਤੇ ਬੈਟ ਨਾਲ ਬਾਹਰ ਆਏ ਅਤੇ ਪੁਲਿਸ ਅਧਿਕਾਰੀਆਂ ‘ਤੇ ਹਮਲਾ ਕੀਤਾ”।

Delhi riotsDelhi

ਦੱਸ ਦਈਏ ਕਿ ਇਬਰਾਹਿਮ ਨੂੰ ਦਿੱਲੀ ਪੁਲਿਸ ਨੇ ਪਿਛਲੇ ਸਾਲ ਫਰਵਰੀ ਵਿਚ ਹੋਏ ਦਿੱਲੀ ਦੰਗਿਆਂ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਵਿਰੋਧ ਪ੍ਰਦਰਸ਼ਨ ਦੌਰਾਨ ਮੁਹੰਮਦ ਇਬਰਾਹਿਮ ਕਥਿਤ ਤੌਰ ’ਤੇ ਹੱਥ ਵਿਚ ਤਲਵਾਰ ਨਾਲ ਦੇਖਿਆ ਗਿਆ ਸੀ।

Leave A Reply

Your email address will not be published.