CM ਚੰਨੀ ਦੀ ਨਵੀਂ ਕੈਬਿਨਟ ‘ਤੇ ਲੱਗੀ ਮੋਹਰ

25

ਜੀਓ ਪੰਜਾਬ

ਚੰਡੀਗੜ੍ਹ, 25 ਸਤੰਬਰ

ਪੰਜਾਬ ਕੈਬਨਿਟ ਦੇ ਨਵੇਂ ਮੰਤਰੀਆਂ ਦੀ ਸੂਚੀ ਫਾਈਨਲ ਹੋ ਗਈ ਹੈ। ਅਮਰਿੰਦਰ ਸਿੰਘ ਦੇ ਕਰੀਬੀ 5 ਮੰਤਰੀਆਂ ਦੀ ਛੁੱਟੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ 8 ਮੰਤਰੀ ਵਾਪਸ ਪਰਤੇ ਹਨ। ਇਸ ਦੇ ਨਾਲ ਹੀ ਨਵੇਂ ਮੰਤਰੀ ਮੰਡਲ ਵਿੱਚ 7 ਨਵੇਂ ਮੰਤਰੀ ਸ਼ਾਮਲ ਕੀਤੇ ਜਾਣਗੇ।

ਮੰਤਰੀਆਂ ਦੀ ਸੂਚੀ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਰਾਹੁਲ ਗਾਂਧੀ ਵਾਪਸ ਸ਼ਿਮਲਾ ਚਲੇ ਗਏ। ਉਹ ਮੀਟਿੰਗ ਕਰਨ ਲਈ  ਸ਼ਿਮਲੇ ਤੋਂ ਦਿੱਲੀ ਆਏ ਸਨ। ਮੁੱਖ ਮੰਤਰੀ ਚਰਨਜੀਤ ਚੰਨੀ ਵੀ ਪੰਜਾਬ ਪਰਤ ਆਏ। ਜਿਸ ਤੋਂ ਬਾਅਦ ਉਹ ਰਾਜਪਾਲ ਬਨਵਾਰੀ ਲਾਲ ਪਰੋਹਿਤ ਨੂੰ ਮਿਲੇ।

7 ਨਵੇਂ ਚਿਹਰਿਆਂ ਨੂੰ ਮਿਲੀ ਕੈਬਨਿਟ ‘ਚ ਐਂਟਰੀ
ਮੰਤਰੀ ਪਦ ਪਾਉਣ ਵਾਲਿਆਂ ਵਿਚ ਰਾਜਕੁਮਾਰ ਵੇਰਕਾ, ਪ੍ਰਗਟ ਸਿੰਘ, ਸੰਗਤ ਗਿਲਜੀਆਂ, ਗੁਰਕੀਰਤ ਕੋਟਲੀ, ਕੁਲਜੀਤ ਨਾਗਰਾ, ਰਾਣਾ ਗੁਰਜੀਤ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਸ਼ਾਮਲ ਹਨ। ਰਾਜਕੁਮਾਰ ਵੇਰਕਾ ਕੈਪਟਨ ਦੇ ਕਰੀਬੀ ਰਹੇ ਪਰ ਉਨ੍ਹਾਂ ਨੂੰ ਮੰਤਰੀ ਨਹੀਂ ਬਣਾਇਆ ਗਿਆ। ਅੰਮ੍ਰਿਤਸਰ ਤੋਂ ਵਿਧਾਇਕ ਵੇਰਕਾ ਅਨੁਸੂਚਿਤ ਜਾਤੀਆਂ ਦੇ ਵੱਡੇ ਨੇਤਾ ਹਨ। ਪ੍ਰਗਟ ਸਿੰਘ ਸਿੱਧੂ ਦੇ ਕਰੀਬੀ ਹਨ। ਉਹ ਕੈਪਟਨ ‘ਤੇ  ਲਗਾਤਾਰ ਹਮਲਾ ਬੋਲਦੇ ਰਹੇ। ਉਹਨਾਂ ਦਾ ਖੇਡ ਮੰਤਰੀ ਬਣਨਾ ਤੈਅ ਹੈ।

ਗੁਰਕੀਰਤ ਕੋਟਲੀ ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਦਾ ਚਚੇਰਾ ਭਰਾ ਹੈ ਅਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਵਿੱਚੋਂ ਹੈ। ਕੁਲਜੀਤ ਨਾਗਰਾ ਕਾਰਜਕਾਰੀ ਮੁਖੀ ਹਨ। ਕੈਪਟਨ ਦੇ ਵਿਰੁੱਧ ਬਗਾਵਤ ਤੋਂ ਬਾਅਦ ਅਮਰਿੰਦਰ ਰਾਜਾ ਵੜਿੰਗ ਵੀ ਚੁੱਪ ਰਹੇ। ਇਸ ਤੋਂ ਪਹਿਲਾਂ ਉਹ ਪੰਜਾਬ ਦੇ  ਪ੍ਰਧਾਨ ਬਣਨ ਤੋਂ ਬਾਅਦ ਵੀ ਸਿੱਧੂ ਦਾ ਸਾਥ ਦਿੰਦੇ ਰਹੇ। ਰਾਣਾ ਗੁਰਜੀਤ ਪਹਿਲਾਂ ਕੈਪਟਨ ਦੇ ਮੰਤਰੀ ਮੰਡਲ ਵਿੱਚ ਸਨ, ਪਰ ਬਾਅਦ ਵਿੱਚ ਉਨ੍ਹਾਂ ਨੂੰ ਬਾਹਰ ਕਰ ਦਿੱਤਾ ਗਿਆ।

ਇਨ੍ਹਾਂ ਮੰਤਰੀਆਂ ਦੀ ਹੋਈ ਵਾਪਸੀ
ਮਨਪ੍ਰੀਤ ਬਾਦਲ, ਵਿਜੇਂਦਰ ਸਿੰਗਲਾ, ਰਜ਼ੀਆ ਸੁਲਤਾਨਾ, ਬ੍ਰਹਮ ਮਹਿੰਦਰਾ, ਅਰੁਣਾ ਚੌਧਰੀ, ਭਾਰਤ ਭੂਸ਼ਣ ਆਸ਼ੂ, ਤ੍ਰਿਪਤ ਰਜਿੰਦਰ ਬਾਜਵਾ ਅਤੇ ਸੁੱਖ ਸਰਕਾਰੀਆ ਦੀ ਪੰਜਾਬ ਮੰਤਰੀ ਮੰਡਲ ਵਿੱਚ ਵਾਪਸੀ ਹੋਈ ਹੈ। ਮਨਪ੍ਰੀਤ ਬਾਦਲ ਨੇ ਚੰਨੀ ਦੇ ਨਾਂ ‘ਤੇ ਕਾਂਗਰਸ ਹਾਈਕਮਾਨ ਨੂੰ ਮਨਾਉਣ ‘ਚ ਅਹਿਮ ਭੂਮਿਕਾ ਨਿਭਾਈ। ਵਿਜੇਂਦਰ ਸਿੰਗਲਾ ਦੇ ਸਿੱਖਿਆ ਮੰਤਰੀ ਹੋਣ ਦੇ ਸਮੇਂ ਪੰਜਾਬ ਸਕੂਲਾਂ ਵਿੱਚ ਪਹਿਲੇ ਨੰਬਰ ‘ਤੇ ਆਇਆ ਸੀ।

ਰਜ਼ੀਆ ਸੁਲਤਾਨਾ ਸਿੱਧੂ ਦੇ ਰਣਨੀਤਕ ਸਲਾਹਕਾਰ ਮੁਹੰਮਦ ਮੁਸਤਫਾ ਦੀ ਪਤਨੀ ਹੈ। ਅਰੁਣਾ ਚੌਧਰੀ ਵੀ ਹਟਾਉਣ ਦੀ ਤਿਆਰੀ ਸੀ ਪਰ ਸੀਐਮ ਚੰਨੀ ਨਾਲ ਰਿਸ਼ਤੇਦਾਰੀ ਹੋਣ ਕਾਰਨ ਉਸ ਦੀ ਵਾਪਸੀ ਹੋ ਗਈ। ਭਾਰਤ ਭੂਸ਼ਣ ਆਸ਼ੂ ਕੈਪਟਨ ਦੇ ਬਹੁਤ ਨੇੜੇ ਨਹੀਂ ਸਨ ਪਰ ਰਾਹੁਲ ਗਾਂਧੀ ਨਾਲ ਉਨ੍ਹਾਂ ਦੇ ਚੰਗੇ ਸਬੰਧ ਹਨ। ਤ੍ਰਿਪਤ ਰਜਿੰਦਰ ਬਾਜਵਾ ਅਤੇ ਸੁੱਖ ਸਰਕਾਰੀਆ ਉਨ੍ਹਾਂ ਸਮੂਹਾਂ ਵਿੱਚੋਂ ਸਨ ਜਿਨ੍ਹਾਂ ਨੇ ਕੈਪਟਨ ਵਿਰੁੱਧ ਬਗਾਵਤ ਕੀਤੀ ਸੀ।

Leave A Reply

Your email address will not be published.