ਕੈਨੇਡਾ ਵਿਚ ਪੰਜਾਬੀ ਐਮ.ਪੀ. ’ਤੇ ਲੱਗੇ ਗੰਭੀਰ ਦੋਸ਼

6
ਜੀਓ ਪੰਜਾਬ
ਕੈਲਗਰੀ, 25 ਸਤੰਬਰ
ਕੈਲਗਰੀ ਤੋਂ ਲਿਬਰਲ ਪਾਰਟੀ ਦੇ ਐਮ.ਪੀ ਚੁਣੇ ਗਏ ਜਾਰਜ ਚਹਿਲ ਵੱਡੀ ਮੁਸ਼ਕਲ ਵਿਚ ਘਿਰ ਗਏ ਜਾਪਦੇ ਹਨ।

ਜਾਰਜ ਚਹਿਲ ਦੀਆਂ ਵਿਵਾਦਤ ਤਸਵੀਰਾਂ ਸਾਹਮਣੇ ਆਉਣ ਮਗਰੋਂ ਕੈਲਗਰੀ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਗਈ ਹੈ।

ਸੀ.ਬੀ.ਸੀ. ਵੱਲੋਂ ਜਾਰੀ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਜਾਰਜ ਚਹਿਲ ਵੋਟਾਂ ਪੈਣ ਤੋਂ ਇਕ ਦਿਨ ਪਹਿਲਾਂ ਆਪਣੀ ਵਿਰੋਧੀ ਉਮੀਦਵਾਰ ਜੈਗ ਸਹੋਤਾ ਦੇ ਪੋਸਟਰ ਹਟਾ ਕੇ ਆਪਣੇ ਪੋਸਟਰ ਲਾ ਰਹੇ।

ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਇਹ ਵੀਡੀਓ ਘਰ ਦੇ ਬਾਹਰ ਲੱਗੀ ਘੰਟੀ ਵਿਚ ਫਿਟ ਕੀਤੇ ਕੈਮਰੇ ਵਿਚ ਰਿਕਾਰਡ ਹੋ ਗਈ। ਕੈਲਗਰੀ ਪੁਲਿਸ ਦੇ ਬੁਲਾਰੇ ਨੇ ਸ਼ਿਕਾਇਤ ਆਉਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲਾ ਭ੍ਰਿਸ਼ਟਾਚਾਰ ਰੋਕੂ ਇਕਾਈ ਨੂੰ ਸੌਂਪਿਆ ਗਿਆ ਹੈ।

Leave A Reply

Your email address will not be published.