ਆਈਟੀ ਨੇਮਾਂ ਦੀ ਪਾਲਣਾ ਕਰਦਿਆਂ ਟਵਿੱਟਰ ਨੇ ਨਿਯੁਕਤੀਆਂ ਕੀਤੀਆਂ

16

ਜੀਓ ਪੰਜਾਬ

ਨਵੀਂ ਦਿੱਲੀ, 25 ਸਤੰਬਰ

ਕੇਂਦਰ ਨੇ ਦਿੱਲੀ ਹਾਈ ਕੋਰਟ ਨੂੰ ਸੂਚਿਤ ਕੀਤਾ ਹੈ ਕਿ ਨਵੇਂ ਆਈਟੀ ਨਿਯਮਾਂ ਦੀ ਪਾਲਣਾ ਕਰਦਿਆਂ ਟਵਿੱਟਰ ਨੇ ਚੀਫ ਕੰਪਲਾਇੰਸ ਅਫਸਰ (ਸੀਸੀਓ), ਰੈਜ਼ੀਡੈਂਟ ਸ਼ਿਕਾਇਤ ਅਧਿਕਾਰੀ (ਆਰਜੀਓ) ਅਤੇ ਨੋਡਲ ਕੰਟੈਕਟ ਪਰਸਨ ਨਿਯੁਕਤ ਕੀਤੇ ਹਨ। ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਸੰਖੇਪ ਹਲਫਨਾਮੇ ਵਿੱਚ ਕਿਹਾ ਕਿ ਟਵਿੱਟਰ ਨੇ ਮੰਨਿਆ ਹੈ ਕਿ ਸੀਸੀਓ, ਨੋਡਲ ਕੰਟੈਕਟ ਪਰਸਨ ਅਤੇ ਆਰਜੀਓ ਨੂੰ ਕੰਪਨੀ ਦੇ ਮੁਲਾਜ਼ਮ ਵਜੋਂ ਨਿਯੁਕਤ ਕੀਤਾ ਗਿਆ ਹੈ।

ਟਵਿੱਟਰ ਨੇ ਇਨ੍ਹਾਂ ਨਿਯੁਕਤ ਮੁਲਾਜ਼ਮਾਂ ਦੇ ਨਾਵਾਂ ਅਤੇ ਉਨ੍ਹਾਂ ਦੇ ਅਹੁਦਿਆਂ ਬਾਰੇ ਜਾਣਕਾਰੀ ਵੀ ਪ੍ਰਦਾਨ ਕੀਤੀ ਹੈ। ਅਦਾਲਤ ਨੇ ਟਵਿੱਟਰ ਦੇ ਆਈਟੀ ਨੇਮਾਂ ਦੀ ਪਾਲਣਾ ਦੇ ਹਲਫਨਾਮੇ ਦੇ ਜਵਾਬ ਵਿੱਚ ਦਸ ਅਗਸਤ ਨੂੰ ਕੇਂਦਰ ਨੂੰ ਹਫ਼ਲਨਾਮਾ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਸਨ। ਹਲਫਨਾਮੇ ਰਾਹੀਂ ਮੰਤਰਾਲੇ ਦੇ ਸਾਈਬਰ ਲਾਅ ਗਰੁੱਪ ਵਿੱਚ ਵਿਗਿਆਨੀ ਵਜੋਂ ਕੰਮ ਕਰਦੇ ਐਨ ਸਾਮਿਆ ਬਾਲਨ ਨੇ ਕਿਹਾ,‘ਸੂਚਨਾ ਤਕਨਾਲੋਜੀ ਦੇ ਨੇਮਾਂ (2021) ਦੀ ਪਾਲਣਾ ਕਰਦਿਆਂ ਟਵਿੱਟਰ ਨੇ ਮੁਲਾਜ਼ਮਾਂ ਦੀ ਨਿਯੁਕਤੀ ਕਰ ਦਿੱਤੀ ਹੈ।’ ਜਸਟਿਸ ਰੇਖਾ ਪਾਲੀ ਨੇ ਇਸ ਕੇਸ ਦੀ ਅਗਲੀ ਸੁਣਵਾਈ ਪੰਜ ਅਕਤੂਬਰ ਨਿਰਧਾਰਿਤ ਕਰ ਦਿੱਤੀ ਹੈ।

Leave A Reply

Your email address will not be published.