ਤ੍ਰਿਪੁਰਾ ਸਰਹੱਦੀ ਚੌਕੀ ’ਤੇ ਬੀਐੱਸਐੱਫ ਦੇ ਜਵਾਨਾਂ ਵਿਚਾਲੇ ਗੋਲੀਬਾਰੀ: ਦੋ ਦੀ ਮੌਤ

4

ਜੀਓ ਪੰਜਾਬ

ਨਵੀਂ ਦਿੱਲੀ/ਅਗਰਤਲਾ, 24 ਸਤੰਬਰ

ਤ੍ਰਿਪੁਰਾ ਵਿੱਚ ਬੰਗਲਾਦੇਸ਼ ਦੇ ਨਾਲ ਅੰਤਰਰਾਸ਼ਟਰੀ ਸਰਹੱਦ ’ਤੇ ਚੌਕੀ ‘ਤੇ ਆਪਸ ’ਚ ਹੋਈ ਗੋਲੀਬਾਰੀ ਦੌਰਾਨ ਬੀਐੱਸਐੱਫ ਦੇ ਦੋ ਜਵਾਨ ਮਾਰੇ ਗਏ ਅਤੇ ਉਨ੍ਹਾਂ ਦਾ ਇੱਕ ਸੀਨੀਅਰ ਅਧਿਕਾਰੀ ਜ਼ਖਮੀ ਹੋ ਗਿਆ। 20ਵੀਂ ਬਟਾਲੀਅਨ ਦੇ ਹੈੱਡ ਕਾਂਸਟੇਬਲ ਸਤਬੀਰ ਸਿੰਘ ਤੇ ਕਾਂਸਟੇਬਲ ਪ੍ਰਤਾਪ ਸਿੰਘ ਵਿਚਾਲੇ ਮਾਮੂਲੀ ਤਕਰਾਰ ਤੋਂ ਬਾਅਦ ਗੋਲੀਬਾਰੀ ਸ਼ੁਰੂ ਹੋ ਗਈ।

ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪ੍ਰਤਾਪ ਸਿੰਘ ਨੇ ਕਥਿਤ ਤੌਰ ‘ਤੇ ਸਤਬੀਰ ਸਿੰਘ’ ਤੇ ਗੋਲੀ ਚਲਾਈ, ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬਾਅਦ ਵਿੱਚ ਪੋਸਟ ‘ਤੇ ਤਾਇਨਾਤ ਸੰਤਰੀ ਨੇ ਪ੍ਰਤਾਪ ਸਿੰਘ ਦੀ ਗੋਲੀ ਮਾਰ ਦਿੱਤੀ। ਬੁਲਾਰੇ ਨੇ ਦੱਸਿਆ ਕਿ ਚੌਕੀ ਕਮਾਂਡਰ ਸਬ-ਇੰਸਪੈਕਟਰ ਰਾਮ ਕੁਮਾਰ ਦੀਆਂ ਦੋਵੇਂ ਲੱਤਾਂ ਵਿੱਚ ਗੋਲੀ ਲੱਗੀ ਹੈ, ਕਿਉਂਕਿ ਕਾਂਸਟੇਬਲ ਪ੍ਰਤਾਪ ਸਿੰਘ ਨੇ ਵੀ ਉਸ ‘ਤੇ ਗੋਲੀ ਚਲਾਈ ਸੀ।

Leave A Reply

Your email address will not be published.