ਸੁਪਰੀਮ ਕੋਰਟ ਦੇ ਫ਼ੈਸਲੇ ਮਗਰੋਂ ਯੂਪੀਐੱਸਸੀ ਨੇ ਅਣਵਿਆਹੀਆਂ ਮੁਟਿਆਰਾਂ ਤੋਂ ਐੱਨਡੀਏ ਲਈ ਅਰਜ਼ੀਆਂ ਮੰਗੀਆਂ

1

ਜੀਓ ਪੰਜਾਬ

ਨਵੀਂ ਦਿੱਲੀ, 24 ਸਤੰਬਰ

ਯੂਪੀਐੱਸਸੀ ਨੇ ਅਣਵਿਆਹੀਆਂ ਮੁਟਿਆਰਾਂ ਨੂੰ ਨੈਸ਼ਨਲ ਡਿਫੈਂਸ ਅਕੈਡਮੀ (ਐੱਨਡੀਏ) ਅਤੇ ਜਲ ਸੈਨਾ ਅਕਾਦਮੀ ਦੀ ਪ੍ਰੀਖਿਆ ਲਈ ਅਰਜ਼ੀ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਕਦਮ ਸੁਪਰੀਮ ਕੋਰਟ ਦੇ ਨਿਰਦੇਸ਼ ਤੋਂ ਬਾਅਦ ਚੁੱਕਿਆ ਗਿਆ ਹੈ।

ਸੁਪਰੀਮ ਕੋਰਟ ਦੇ ਅੰਤ੍ਰਿਮ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਯੂਪੀਐੱਸਸੀ ਨੇ ਇਸ ਪ੍ਰੀਖਿਆ ਲਈ ਅਣਵਿਆਹੀਆਂ ਮੁਟਿਆਰਾਂ ਤੇ ਲੋੜੀਂਦੀ ਯੋਗਤਾ ਪੂਰੀਆਂ ਕਰਨ ਵਾਲੀਆਂ ਤੋਂ upsconline.nic.in ‘ਤੇ ਅਰਜ਼ੀਆਂ ਲੈਣ ਫੈਸਲਾ ਕੀਤਾ ਹੈ। ਯੂਪੀਐਸਸੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ 24 ਸਤੰਬਰ ਤੋਂ 8 ਅਕਤੂਬਰ (ਸ਼ਾਮ 6 ਵਜੇ ਤੱਕ) ਉਮੀਦਵਾਰ ਅਰਜ਼ੀਆਂ ਦੇਣ ਸਕਣਗੀਆਂ।

Leave A Reply

Your email address will not be published.