ਵਿਸ਼ਵ ਸਿਹਤ ਸੰਗਠਨ ਦੇ ਮੁਖੀ ਵੱਲੋਂ ਮਾਂਡਵੀਆ ਦਾ ਧੰਨਵਾਦ

2

ਜੀਓ ਪੰਜਾਬ

ਨਵੀਂ ਦਿੱਲੀ, 23 ਸਤੰਬਰ

ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਮੁਖੀ ਟੈਡਰੋਸ ਗੈਬ੍ਰਿਸਸ ਨੇ ਅਗਲੇ ਮਹੀਨੇ ਤੋਂ ਕੋਵੈਕਸ ਆਲਮੀ ਪੂਲ ਲਈ ਕੋਵਿਡ-19 ਵੈਕਸੀਨ ਦੀ ਖੇਪ ਮੁੜ ਤੋਂ ਭੇਜਣ ਦੇ ਐਲਾਨ ਵਾਸਤੇ ਭਾਰਤ ਦੇ ਸਿਹਤ ਮੰਤਰੀ ਮਨਸੁਖ ਮਾਂਡਵੀਆ ਦਾ ਧੰਨਵਾਦ ਕੀਤਾ ਹੈ। ਕੋਵੈਕਸ ਮੁਹਿੰਮ ਤਹਿਤ ਕੋਵਿਡ-19 ਵੈਕਸੀਨ ਦੀ ਇਕਸਾਰ ਆਲਮੀ ਪਹੁੰਚ ਯਕੀਨੀ ਬਣਾਈ ਜਾਂਦੀ ਹੈ। ਗੈਬ੍ਰਿਸਸ ਨੇ ਟਵੀਟ ਕਰਕੇ ਕਿਹਾ ਕਿ ਸਾਲ ਦੇ ਅਖੀਰ ਤੱਕ ਸਾਰੇ ਮੁਲਕਾਂ ’ਚ 40 ਫ਼ੀਸਦ ਟੀਕਾਕਰਨ ਟੀਚੇ ਨੂੰ ਪੂਰਾ ਕਰਨ ਲਈ ਇਹ ਅਹਿਮ ਕਦਮ ਹੈ।

ਮਾਂਡਵੀਆ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਭਾਰਤ ‘ਵੈਕਸੀਨ ਮੈਤਰੀ’ ਪ੍ਰੋਗਰਾਮ ਤਹਿਤ ਚੌਥੀ ਤਿਮਾਹੀ ’ਚ ਵਾਧੂ ਕੋਵਿਡ-19 ਵੈਕਸੀਨ ਦੀ ਬਰਾਮਦ ਸ਼ੁਰੂ ਕਰੇਗਾ ਪਰ ਸਰਕਾਰ ਦੀ ਸਿਖਰਲੀ ਪ੍ਰਾਥਮਿਕਤਾ ਆਪਣੇ ਨਾਗਰਿਕਾਂ ਦਾ ਟੀਕਾਕਰਨ ਹੋਵੇਗੀ। ਸਿਹਤ ਮੰਤਰੀ ਨੇ ਦੱਸਿਆ ਕਿ ਸਰਕਾਰ ਨੂੰ ਅਕਤੂਬਰ ’ਚ ਕਰੋਨਾ ਵੈਕਸੀਨਾਂ ਦੀਆਂ 30 ਕਰੋੜ ਤੋਂ ਜ਼ਿਆਦਾ ਖੁਰਾਕਾਂ ਮਿਲਣਗੀਆਂ ਅਤੇ ਅਕਤੂਬਰ ਤੋਂ ਦਸੰਬਰ ਦੌਰਾਨ 100 ਕਰੋੜ ਤੋਂ ਜ਼ਿਆਦਾ ਖੁਰਾਕਾਂ ਹੋਣਗੀਆਂ। ਉਂਜ ਦੇਸ਼ ’ਚ ਹੁਣ ਤੱਕ 82.65 ਕਰੋੜ ਤੋਂ ਜ਼ਿਆਦਾ ਖੁਰਾਕਾਂ ਲਾਈਆਂ ਜਾ ਚੁੱਕੀਆਂ ਹਨ।

Leave A Reply

Your email address will not be published.