ਆਈਪੀਐਲ: ਦਿੱਲੀ ਕੈਪੀਟਲਜ਼ ਨੇ ਹੈਦਰਾਬਾਦ ਟੀਮ ਨੂੰ 8 ਵਿਕਟਾਂ ਨਾਲ ਹਰਾਇਆ

4

ਦੁਬਈ, 22 ਸਤੰਬਰ

ਦਿੱਲੀ ਕੈਪੀਟਲਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚ ਵਿੱਚ ਬੁੱਧਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਹੈ। ਟੀਮ ਦੇ ਤੇਜ਼ ਗੇਂਦਬਾਜ਼ਾਂ ਨੇ ਹੈਦਰਾਬਾਦ ਦੀ ਟੀਮ ਨੂੰ 9 ਵਿਕਟਾਂ ’ਤੇ 134 ਦੌੜਾਂ ’ਤੇ ਸਮੇਟ ਦਿੱਤਾ ਸੀ। ਇਸ ਮਗਰੋਂ ਬੱਲੇਬਾਜ਼ੀ ਕਰਦਿਆਂ ਦਿੱਲੀ ਦੀ ਟੀਮ ਦੇ ਬੱਲੇਬਾਜ਼ਾਂ ਨੇ 8 ਵਿਕਟਾਂ ਅਤੇ 13 ਗੇਦਾਂ ਬਾਕੀ ਰਹਿੰਦਿਆਂ 139 ਦੌੜਾਂ ਬਣਾਈਆਂ ਤੇ ਹੈਦਰਾਬਾਦ ਖ਼ਿਲਾਫ਼ ਵੱਡੀ ਜਿੱਤ ਹਾਸਲ ਕੀਤੀ। ਇਸ ਤੋਂ ਪਹਿਲਾਂ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਦਿੱਲੀ ਕੈਪੀਟਲਜ਼ ਦੇ ਖ਼ਿਲਾਫ਼ 9 ਵਿਕਟਾਂ ਗੁਆ ਕੇ 134 ਦੋੜਾਂ ਹੀ ਬਣਾ ਸਕੀ।

ਹੈਦਰਾਬਾਦ ਟੀਮ ਦੇ ਕਪਤਾਨ ਕੇਨ ਵਿਲੀਅਮਸਨ ਨੇ ਟਾਸ ਜਿੱਤੀ ਪਰ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਉਸ ਸਮੇਂ ਗਲਤ ਸਾਬਤ ਹੋ ਗਿਆ ਜਦੋਂ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਪਾਰੀ ਦੀ ਤੀਸਰੀ ਗੇਂਦ ਵਿੱਚ ਹੀ ਆਊਟ ਹੋ ਗਏ। ਉਸ ਸਮੇਂ ਟੀਮ ਦਾ ਕੋਈ ਸਕੋਰ ਨਹੀਂ ਬਣਿਆ ਸੀ। ਇਸ ਮਗਰੋਂ ਰਿਧਿਮਨ ਸਾਹਾ (18) ਨੇ ਕਪਤਾਨ ਵਿਲੀਅਮਸਨ (18) ਨਾਲ 29 ਦੌੜਾਂ ਦੀ ਸਾਂਝੇਦਾਰੀ ਕੀਤੀ। ਕੈਗਿਸੋ ਰਬਾਡਾ ਨੇ ਸਾਹਾ ਨੂੰ ਮਿਡਵਿਕਟ ’ਤੇ ਸ਼ਿਖਰ ਧਵਨ ਹੱਥੋਂ ਕੈਚ ਕਰਵਾ ਦਿੱਤਾ। ਇਸ ਮਗਰੋਂ ਅਕਸ਼ਰ ਪਟੇਲ ਨੇ ਵਿਲੀਅਮਸਨ ਨੂੰ ਕੈਚ ਆਊਟ ਕਰਵਾਇਆ ਅਤੇ ਮਨੀਸ਼ ਪਾਡੇ ਵੀ 18 ਦੌੜਾਂ ਬਣਾ ਕੇ ਆਪਣਾ ਵਿਕਟ ਗੁਆ ਬੈਠੇ। ਇਸ ਮਗਰੋਂ ਕੇਦਾਰ ਜਾਧਵ ਸਿਰਫ ਤਿੰਨ ਦੌੜਾਂ ਹੀ ਬਣਾ ਸਕੇ। ਜੈਸਨ ਹੋਲਡਰ ਨੇ ਸਿਰਫ 10 ਦੌੜਾਂ ਦਾ ਯੋਗਦਾਨ ਦਿੱਤਾ ਤੇ ਅਬਦੁੱਲ ਸਮਾਦ ਨੇ 28 ਦੌੜਾਂ ਬਣਾਈਆਂ ਜਦੋਂ ਕਿ ਰਾਸ਼ਿਦ ਖਾਨ ਨੇ 22 ਦੌੜਾਂ ਬਣਾ ਕੇ ਟੀਮ ਦੇ ਸਕੋਰ ਨੂੰ ਚੁਣੌਤੀਪੂਰਨ ਪੱਧਰ ’ਤੇ ਪਹੁੰਚਾਇਆ।

Leave A Reply

Your email address will not be published.