ਫ਼ਿਰੋਜ਼ਪੁਰ: ਹਵਾਲਾਤੀਆਂ ਪਾਸੋਂ ਨਸ਼ੀਲਾ ਪਦਾਰਥ ਤੇ ਸੱਤ ਮੋਬਾਈਲ ਫ਼ੋਨ ਬਰਾਮਦ

4

ਜੀਓ ਪੰਜਾਬ

ਫ਼ਿਰੋਜ਼ਪੁਰ, 22 ਸਤੰਬਰ

ਇਥੋਂ ਦੀ ਕੇਂਦਰੀ ਜੇਲ੍ਹ ਵਿਚ ਬੰਦ ਤਿੰਨ ਹਵਾਲਾਤੀਆਂ ਕੋਲੋਂ ਜੇਲ੍ਹ ਅਧਿਕਾਰੀਆਂ ਨੇ ਤਲਾਸ਼ੀ ਦੌਰਾਨ ਸੱਤ ਮੋਬਾਈਲ ਫ਼ੋਨ, ਡਾਟਾ ਕੇਬਲ ਅਤੇ ਤਿੰਨ ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਸਹਾਇਕ ਸੁਪਰਡੈਂਟ ਦਰਸ਼ਨ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਵਿਚ ਹਵਾਲਾਤੀ ਜੋਗਿੰਦਰ ਸਿੰਘ ਉਰਫ਼ ਲਾਲੂ,ਹਵਾਲਾਤੀ ਅਮਰੀਕ ਸਿੰਘ ਅਤੇ ਹਵਾਲਾਤੀ ਹਰਜੀਤ ਸਿੰਘ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।

Leave A Reply

Your email address will not be published.