ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਵੇਰੇ ਪਹੁੰਚੇ ਸੀ ਚੰਡੀਗੜ੍ਹ ਏਅਰਪੋਰਟ, ਸ਼ਿਮਲਾ ਲਈ ਹੋਏ ਰਵਾਨਾ

6

 ਜੀਓ ਪੰਜਾਬ

ਚੰਡੀਗੜ੍ਹ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ (Sonia Gandhi) ਅੱਜ ਸਵੇਰੇ ਚੰਡੀਗੜ੍ਹ ਪਹੁੰਚੀ ਅਤੇ ਆਪਣੇ ਨਿੱਜੀ ਦੌਰੇ ਕਾਰਨ ਉਹ ਉਥੋਂ ਬਾਈ ਰੋਡ ਸ਼ਿਮਲਾ (Shimla) ਲਈ ਰਵਾਨਾ ਹੋ ਗਏ ਹਨ। ਜਾਣਕਾਰੀ ਮੁਤਾਬਕ ਸੋਨੀਆ ਗਾਂਧੀ ਸਵੇਰੇ 7:30 ਵਜੇ ਚੰਡੀਗੜ੍ਹ ਹਵਾਈ ਅੱਡੇ (Chandigarh Airport) ‘ਤੇ ਪਹੁੰਚੀ, ਜਿਸ ਮਗਰੋਂ ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਉਹ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Channi) ਦੇ ਸਹੁੰ ਚੁੱਕ ਸਮਾਰੋਹ ਵਿਚ ਸ਼ਾਮਲ ਹੋਣਗੇ।ਪਰ ਕਾਂਗਰਸ ਪ੍ਰਧਾਨ ਕਿਸੇ ਵੀ ਸਿਆਸੀ ਪ੍ਰੋਗਰਾਮ ਵਿਚ ਸ਼ਾਮਲ ਹੋਣ ਨਹੀਂ ਆਏ ਅਤੇ ਆਪਣੇ ਨਿੱਜੀ ਦੌਰੇ ‘ਤੇ ਚੰਡੀਗੜ੍ਹ ਰਾਹੀਂ ਸ਼ਿਮਲਾ ਲਈ ਰਵਾਨਾ ਹੋ ਗਏ। ਦੱਸਣਯੋਗ ਹੈ ਕਿ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਪਹਿਲਾਂ ਹੀ ਨਿੱਜੀ ਦੌਰੇ ‘ਤੇ ਸ਼ਿਮਲਾ ਵਿਚ ਹੈ।

Leave A Reply

Your email address will not be published.