ਯੂਪੀ ’ਚ ਮੀਂਹ ਦੀ ਤਬਾਹੀ: ਕੰਧਾਂ ਤੇ ਘਰ ਡਿੱਗਣ ਕਾਰਨ 12 ਤੋਂ ਵੱਧ ਮੌਤਾਂ

4

ਜੀਓ ਪੰਜਾਬ

ਲਖਨਊ, 17 ਸਤੰਬਰ

ਉਤਰ ਪ੍ਰਦੇਸ਼ ਵਿੱਚ ਪਿਛਲੇ ਦੋ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਨੇ ਤਬਾਹੀ ਮਚਾ ਰੱਖੀ ਹੈ। ਘਰ ਅਤੇ ਕੰਧਾਂ ਡਿੱਗਣ ਦੀਆਂ ਤਾਜ਼ਾ ਘਟਨਾਵਾਂ ਵਿੱਚ 12 ਤੋਂ ਵੱਧ ਲੋਕ ਮਾਰੇ ਗਏ, ਜਿਸ ਨਾਲ ਸੂਬੇ ਵਿੱਚ ਮੌਤਾਂ ਦੀ ਗਿਣਤੀ 24 ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਚਿਤਰਕੂਟ ਜ਼ਿਲ੍ਹੇ ਦੇ ਪਿੰਡ ਕੜ੍ਹੀ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਕੱਚਾ ਘਰ ਡਿੱਗਣ ਕਾਰਨ ਇੱਕ ਔਰਤ ਅਤੇ ਉਸ ਦੇ ਦੋ ਬੱਚਿਆਂ ਦੀ ਮੌਤ ਹੋ ਗਈ। ਇਸੇ ਤਰ੍ਹਾਂ ਪ੍ਰਤਾਪਗੜ੍ਹ ਵਿੱਚ ਘਰ ਤੇ ਕੰਧ ਡਿੱਗਣ ਦੀਆਂ ਘਟਨਾਵਾਂ ਦੌਰਾਨ ਬੱਚੇ ਸਣੇ ਸੱਤ ਲੋਕਾਂ ਦੀ ਮੌਤ ਹੋ ਗਈ।

Leave A Reply

Your email address will not be published.