ਜੇਕਰ ਤੁਸੀਂ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਪੀਉ ਚੁਕੰਦਰ ਦਾ ਜੂਸ 

15

ਜੇਕਰ ਤੁਸੀਂ ਵੀ ਮੋਟਾਪਾ ਘਟਾਉਣ ਚਾਹੁੰਦੇ ਹੋ ਪਰ ਸਫ਼ਲਤਾ ਹੱਥ ਨਹੀਂ ਲੱਗੀ ਤਾਂ ਘਬਰਾਉ ਨਹੀਂ, ਅੱਜ ਅਸੀਂ ਤੁਹਾਡੇ ਲਈ ਲਿਆਏ ਹਾਂ ਅਜਿਹਾ ਉਪਾਅ ਜਿਹੜਾ ਵਾਕਈ ਤੁਹਾਡੀ ਪ੍ਰੇਸ਼ਾਨੀ ਹੱਲ ਕਰ ਸਕਦਾ ਹੈ। ਚੁਕੰਦਰ, ਜਿਸ ਨੂੰ ਅੰਗਰੇਜ਼ੀ ਵਿਚ ਬੀਟਰੂਟ ਕਿਹਾ ਜਾਂਦਾ ਹੈ। ਚੁਕੰਦਰ ਦਾ ਜੂਸ ਵਜ਼ਨ ਘਟਾਉਣ ਲਈ ਸੱਭ ਤੋਂ ਵੱਧ ਫ਼ਾਇਦੇਮੰਦ ਮੰਨਿਆ ਜਾਂਦਾ ਹੈ।

Beetroot Juice

ਇਸ ਵਿਚ ਵਿਟਾਮਿਨ-ਸੀ, ਫ਼ਾਈਬਰ, ਨਾਈਟ੍ਰੇਟਸ, ਬੇਟਾਨਿਨ ਵਰਗੇ ਪੋਸ਼ਕ ਤੱਤ ਹੁੰਦੇ ਹਨ ਜਿਹੜੇ ਤੁਹਾਡਾ ਮੋਟਾਪਾ ਘਟਾਉਣ ਵਿਚ ਮਦਦ ਕਰਦੇ ਹਨ। ਚੁਕੰਦਰ ਤੁਸੀਂ ਉਬਾਲ ਕੇ ਜਾਂ ਭੁੰਨ ਕੇ ਵੀ ਖਾ ਸਕਦੇ ਹੋ। ਪਰ ਚੁਕੰਦਰ ਪਕਾਉਣ ਨਾਲ ਉਸ ਦੇ ਅੰਦਰਲੇ ਪੋਸ਼ਕ ਤੱਤ ਘੱਟ ਜਾਂਦੇ ਹਨ। ਅਜਿਹੇ ਵਿਚ ਵਜ਼ਨ ਘਟਾਉਣ ਲਈ ਚੁਕੰਦਰ ਦਾ ਜੂਸ ਕੱਢ ਕੇ ਪੀਣਾ ਸੱਭ ਤੋਂ ਵਧੀਆ ਮੰਨਿਆ ਗਿਆ ਹੈ।

Beetroot JuiceBeetroot Juice

ਇਸ ਦੇ ਸੇਵਨ ਕਰਨ ਨਾਲ ਤੁਹਾਨੂੰ ਲੰਬੇ ਸਮੇਂ ਤਕ ਭੁੱਖ ਨਹੀਂ ਲਗਦੀ ਤੇ ਤੁਸੀਂ ਪੇਟ ਨੂੰ ਦੇਰ ਤਕ ਭਰਿਆ ਹੋਇਆ ਮਹਿਸੂਸ ਕਰਦੇ ਹੋ। ਇਸ ਜੂਸ ਦਾ ਸਵਾਦ ਵਧਾਉਣ ਲਈ ਇਸ ਵਿਚ ਕਈ ਸਬਜ਼ੀਆਂ ਮਿਕਸ ਕਰ ਸਕਦੇ ਹਾਂ। ਚੁਕੰਦਰ ਜੂਸ ਵਿਚ ਅਕਸਰ ਗਾਜਰ, ਆਂਵਲਾ ਤੇ ਨਿੰਬੂ ਆਦਿ ਮਿਲਾ ਕੇ ਪੀਤਾ ਜਾਂਦਾ ਹੈ।

Beetroot JuiceBeetroot Juice

ਗਾਜਰ ਤੇ ਚੁਕੰਦਰ ਦਾ ਜੂਸ: ਗਾਜਰ, ਚੁਕੰਦਰ ਤੇ ਪੋਦੀਨੇ ਦੀਆਂ ਪੱਤੀਆਂ ਨੂੰ ਮਿਕਸਰ ਵਿਚ ਪਾ ਦਿਉ। ਹੁਣ ਇਸ ਵਿਚ ਪਾਣੀ, ਨਿੰਬੂ ਦਾ ਜੂਸ, ਪਹਾੜੀ ਲੂਣ ਤੇ ਪੋਦੀਨੇ ਦੇ ਪੱਤੇ ਪਾ ਕੇ ਜੂਸ ਤਿਆਰ ਕਰ ਲਉ।

Beetroot JuiceBeetroot Juice

ਨਿੰਬੂ ਤੇ ਚੁਕੰਦਰ ਦਾ ਜੂਸ: ਚੁਕੰਦਰ ਨੂੰ ਜੂਸਰ ਵਿਚ ਪਾਉ ਤੇ ਉਸ ਵਿਚ ਇਕ ਕੱਪ ਪਾਣੀ ਮਿਲਾਉ। ਹੁਣ ਇਸ ਨੂੰ ਚਲਾਉ ਤੇ ਜਦੋਂ ਇਹ ਜੂਸ ਬਣ ਜਾਵੇ ਤਾਂ ਇਕ ਗਿਲਾਸ ਵਿਚ ਪੁਣ ਲਉ। ਹੁਣ ਇਸ ਵਿਚ ਨਿੰਬੂ ਦਾ ਰਸ ਤੇ ਲੂਣ ਮਿਲਾਉ। ਤੁਹਾਡਾ ਜੂਸ ਤਿਆਰ ਹੈ।

Beetroot JuiceBeetroot Juice

ਚੁਕੰਦਰ ਤੇ ਆਂਵਲਾ: ਚੁਕੰਦਰ, ਆਂਵਲਾ ਤੇ ਪੋਦੀਨੇ ਦੀਆਂ ਪੱਤੀਆਂ ਨੂੰ ਮਿਕਸੀ ਵਿਚ ਪਾ ਕੇ ਚਲਾਉ। ਫਿਰ ਜਦੋਂ ਇਹ ਜੂਸ ਬਣ ਜਾਵੇ ਤਾਂ ਇਸ ਵਿਚ ਨਿੰਬੂ ਦਾ ਰਸ ਤੇ ਲੂਣ ਪਾ ਕੇ ਚਮਚ ਨਾਲ ਮਿਲਾ ਲਉ।

Leave A Reply

Your email address will not be published.