ਪਟਿਆਲਾ: ਪੁਲੀਸ ਦੇਖਦੀ ਰਹਿ ਗਈ ਤੇ ਪ੍ਰਦਰਸ਼ਨਕਾਰੀ ਅਧਿਆਪਕ ਨਿਊ ਮੋਤੀ ਮਹਿਲ ਦੇ ਗੇਟ ’ਤੇ ਪੁੱਜੇ ‍

13

ਜੀਓ ਪੰਜਾਬ

ਪਟਿਆਲਾ, 17 ਸਤੰਬਰ

ਆਪਣੀਆਂ ਮੰਗਾਂ ਦੀ ਪੂਰਤੀ ਲਈ ਕਈ ਹਫ਼ਤਿਆਂ ਤੋਂ ਇੱਥੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਨੇੜੇ ਪੱਕਾ ਮੋਰਚਾ ਲਾ ਕੇ ਬੈਠੇ ਐੱਨਐੱਸਐੱਫਕਿਊ ਯੂਨੀਅਨ ਨਾਲ ਸਬੰਧਤ ਅਧਿਆਪਕਾਂ ਨੇ ਅੱਜ ਮੁੱਖ ਮੰਤਰੀ ਨਿਵਾਸ ਵੱਲ ਮਾਰਚ ਕੀਤਾ। ਭਾਵੇਂ ਵਾਈਪੀਐੱਸ ਚੌਕ ‘ਤੇ ਨਾਕਾ ਲੱਗਾ ਹੋਇਆ ਹੈ ਪਰ ਪੁਲੀਸ ਨੂੰ ਚਕਮਾ ਦੇ ਕੇ ਉਹ ਨਿਊ ਮੋਤੀ ਮਹਿਲ ਦੇ ਮੁੱਖ ਗੇਟ ਤੱਕ ਅਪੜਨ ’ਚ ਸਫ਼ਲ ਰਹੇ। ਗੇਟ ‘ਤੇ ਪਹੁੰਚੇ ਕਰੀਬ ਸੌ ਅਧਿਆਪਕਾਂ ਨੂੰ ਮਹਿਲ ਦੇ ਅੰਦਰ ਵੜਨ ਤੋਂ ਰੋਕਣ ਲਈ ਇਥੇ ਤਾਇਨਾਤ ਪੁਲੀਸ ਫੋਰਸ ਨੇ ਬੈਰੀਕੇਡ ਲਾ ਕੇ ਨਾਕੇਬੰਦੀ ਹੋਰ ਮਜ਼ਬੂਤ ਕਰ ਦਿੱਤੀ।

Leave A Reply

Your email address will not be published.