ਮਾਲ ਮੰਤਰੀ ਦੇ ਕਰੋੜਪਤੀ ਜਵਾਈ ਨੂੰ ਮਿਲੇਗੀ ‘ਤਰਸ’ ਦੇ ਆਧਾਰ ’ਤੇ ਨੌਕਰੀ

9

ਪੰਜਾਬ ਜੀਓ

ਚੰਡੀਗੜ੍ਹ, 17 ਸਤੰਬਰ

ਕੈਪਟਨ ਸਰਕਾਰ ਵੱਲੋਂ ਹੁਣ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਕਰੋੜਪਤੀ ਜਵਾਈ ਨੂੰ ਤਰਸ ਦੇ ਆਧਾਰ ’ਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ| ਪੰਜਾਬ ਕੈਬਨਿਟ ਵਿੱਚ ਭਲਕੇ ਇਸ ਵੀਆਈਪੀ ਹਸਤੀ ਨੂੰ ਸਰਕਾਰੀ ਰੁਜ਼ਗਾਰ ਲਈ ਹਰੀ ਝੰਡੀ ਦੇਣ ਦੀ ਪੂਰੀ ਸੰਭਾਵਨਾ ਹੈ| ਆਬਕਾਰੀ ਤੇ ਕਰ ਵਿਭਾਗ ਤਰਫ਼ੋਂ ਮੰਤਰੀ ਮੰਡਲ ਦੀ ਮੀਟਿੰਗ ਲਈ ਇਸ ਨੌਕਰੀ ਦਾ ਏਜੰਡਾ ਭੇਜਿਆ ਗਿਆ ਹੈ| ਪੰਜਾਬ ਸਰਕਾਰ ਵੱਲੋਂ ਮਾਲ ਮੰਤਰੀ ਦੇ ਜਵਾਈ ਗੁਰਸ਼ੇਰ ਸਿੰਘ ਨੂੰ ਆਬਕਾਰੀ ਤੇ ਕਰ ਅਫ਼ਸਰ ਜਾਂ ਆਬਕਾਰੀ ਇੰਸਪੈਕਟਰ ਲਾਏ ਜਾਣ ਦੇ ਚਰਚੇ ਹਨ|

Leave A Reply

Your email address will not be published.