ਨੀਟ ਪ੍ਰੀਖਿਆ -2021 ਪਾਸ ਕਰਵਾਉਣ ਵਾਲੇ ਇੱਕ ਅੰਤਰ-ਰਾਜੀ ਗਿਰੋਹ ਦਾ ਪਰਦਾਫਾਸ਼

ਜੀਓ ਪੰਜਾਬ
ਵਾਰਾਣਸੀ, 15 ਸਤੰਬਰ

ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ (ਕੇਜੀਐਮਯੂ) ਦੇ ਇੱਕ ਮੈਡੀਕਲ ਵਿਦਿਆਰਥੀ ਅਤੇ ਇੱਕ ਹੋਰ ਵਿਅਕਤੀ ਨੂੰ ਇੱਥੇ ਨੀਟ ਘੁਟਾਲੇ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਿਸ ਕਮਿਸ਼ਨਰ ਵਾਰਾਂਨਸੀ ਨੇ ਅੱਜ ਦੱਸਿਆ ਕਿ ਮੁਲਜਮਾਂ ਦੀ ਪਛਾਣ ਡਾਕਟਰ ਓਸਾਮਾ ਸ਼ਾਹਿਦ ਅਤੇ ਦੂਜੇ ਵਿਅਕਤੀ ਦੀ ਅਭੈ ਕੁਮਾਰ ਮਹਿਤਾ ਵਜੋਂ ਹੋਈ ਹੈ।
ਇਹ ਸਾਰਨਾਥ ਖੇਤਰ ਵਿੱਚ ਨੀਟ ਪ੍ਰੀਖਿਆ -2021 ਦੇ ਦੌਰਾਨ ਪ੍ਰਸ਼ਨ ਹੱਲ ਕਰਨ ਵਾਲੇ ਇੱਕ ਅੰਤਰ-ਰਾਜੀ ਗਿਰੋਹ ਦਾ ਪਰਦਾਫਾਸ਼ ਹੋਣ ਤੋਂ ਬਾਅਦ ਸਾਹਮਣੇ ਆਇਆ ਹੈ। ਮੈਡੀਕੋ ਅਤੇ ਉਸਦੇ ਸਾਥੀ ਨੂੰ ਮੰਗਲਵਾਰ ਨੂੰ ਪਾਂਡੇਪੁਰ ਕ੍ਰਾਸਿੰਗ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
ਇਸ ਤੋਂ ਪਹਿਲਾਂ ਪੁਲਿਸ ਨੇ ਬੀਡੀਐਸ ਦੀ ਇੱਕ ਵਿਦਿਆਰਥਣ ਜੂਲੀ ਕੁਮਾਰੀ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਕਥਿਤ ਤੌਰ ‘ਤੇ ਕਿਸੇ ਹੋਰ ਉਮੀਦਵਾਰ ਦੀ ਪਰੀਖਿਆ ਦੇ ਰਹੀ ਸੀ ਅਤੇ ਉਸਦੀ ਮਾਂ ਨੂੰ ਵੀ ਇਸ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਗਿਰੋਹ ਦਾਖਲਾ ਪ੍ਰੀਖਿਆ ਵਿੱਚ ਪਾਸ ਕਰਵਾਉਣ ਲਈ ਪ੍ਰੀਖਿਆ ਦੇਣ ਵਾਲਿਆਂ ਨਾਲ ਸੌਦਾ ਕਰਦਾ ਸੀ। ਜੇਕਰ ਕੋਈ ਉਮੀਦਵਾਰ ਇਮਤਿਹਾਨ ਪਾਸ ਕਰਦਾ ਹੈ, ਤਾਂ ਗਿਰੋਹ ਨੇ ਉਮੀਦਵਾਰ ਤੋਂ 30 ਲੱਖ ਰੁਪਏ ਤੋਂ ਲੈ ਕੇ 40 ਲੱਖ ਰੁਪਏ ਤੱਕ ਲੈਣੇ ਸੀ।
ਮਹਿਤਾ ਗ੍ਰਿਫਤਾਰ ਬੀਡੀਐਸ -2 ਦੀ ਵਿਦਿਆਰਥਣ ਜੂਲੀ ਕੁਮਾਰੀ ਦਾ ਭਰਾ ਹੈ। ਉਸ ਨੇ ਜੂਲੀ ਨੂੰ ਤ੍ਰਿਪੁਰਾ ਦੇ ਇੱਕ ਉਮੀਦਵਾਰ – ਹੈਨਾ ਬਿਸਵਾਸ ਦੀ ਥਾਂ ਨੀਟ ਦੀ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਰਾਜ਼ੀ ਕਰ ਲਿਆ ਸੀ ਤੇ ਉਸਨੂੰ ਪ੍ਰੀਖਿਆ ਪਾਸ ਕਰਨ ਬਦਲੇ ਗਿਰੋਹ ਤੋਂ 5 ਲੱਖ ਰੁਪਏ ਦਾ ਪ੍ਰਸਤਾਵ ਮਿਲਿਆ ਸੀ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਪੁਲਿਸ ਨੇ 15 ਐਡਮਿਟ ਕਾਰਡਾਂ ਦੀਆਂ ਕਾਪੀਆਂ, ਚਾਹਵਾਨਾਂ ਦੀਆਂ ਚਾਰ ਫੋਟੋਆਂ, ਕੋਰੀਅਰਾਂ ਦੀਆਂ ਚਾਰ ਰਸੀਦਾਂ, ਗੈਂਗ ਮੈਂਬਰਾਂ ਨਾਲ ਗੱਲਬਾਤ ਕਰਨ ਵਾਲੇ ਦੋ ਮੋਬਾਈਲ ਫ਼ੋਨ, ਪੈਸੇ ਦੇ ਲੈਣ -ਦੇਣ ਦੇ ਵੇਰਵੇ ਅਤੇ ਹੋਰ ਚੀਜ਼ਾਂ ਬਰਾਮਦ ਕੀਤੀਆਂ ਹਨ।
ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਗ੍ਰਿਫਤਾਰ ਕੀਤੇ ਗਏ ਦੋਵਾਂ ਵਿਅਕਤੀਆਂ ਨੇ ਉੱਤਰ ਪ੍ਰਦੇਸ਼, ਬਿਹਾਰ ਅਤੇ ਹੋਰ ਰਾਜਾਂ ਨਾਲ ਸਬੰਧਤ ਉਨ੍ਹਾਂ ਦੇ ਗਿਰੋਹ ਦੇ ਮੈਂਬਰਾਂ ਦੇ ਨਾਂ ਦੱਸ ਦਿੱਤੇ ਹਨ। ਦੂਜੇ ਮੈਂਬਰਾਂ ਅਤੇ ਗਿਰੋਹ ਦੇ ਮੁੱਖੀ ਨੂੰ ਫੜਨ ਲਈ ਪੁਲਿਸ ਦੀਆਂ ਕਈ ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮੁਲਜਮਾਂ ਖਿਲਾਫ ਧਾਰਾ 419, 420, 467, 468, 471 ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।

Leave A Reply

Your email address will not be published.