‘ਆਪ’ ਵੱਲੋਂ 18 ਹੋਰ ਹਲਕਾ ਇੰਚਾਰਜ ਨਿਯੁਕਤ

ਜੀਓ ਪੰਜਾਬ
ਚੰਡੀਗੜ, 14 ਸਤੰਬਰ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੀ ਹਲਕਾ ਪੱਧਰ ‘ਤੇ ਮਜਬੂਤੀ ਲਈ 18 ਹਲਕਾ ਇੰਚਾਰਜਾਂ ਦੀ ਸੂਚੀ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਪਾਰਟੀ ਇਕ ਹੋਰ 47 ਹਲਕਾਂ ਇਚਾਰਜ ਨਿਯੁਕਤ ਕਰ ਚੁੱਕੀ ਹੈ।
ਮੰਗਲਵਾਰ ਨੂੰ ਪਾਰਟੀ ਹੈਡਕੁਆਟਰ ਤੋਂ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ (ਵਿਧਾਇਕ) ਦੇ ਦਸਤਖਤਾਂ ਹੇਠ ਜਾਰੀ ਸੂਚੀ ਮੁਤਾਬਿਕ ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਲਈ ਹਰਜੋਤ ਸਿੰਘ ਬੈਂਸ, ਆਤਮ ਨਗਰ ਲਈ ਕੁਲਵੰਤ ਸਿੰਘ ਸਿੱਧੂ, ਬਲਾਚੌਰ ਲਈ ਸੰਤੋਸ਼ ਕਟਾਰੀਆ, ਬੱਲੂਆਣਾ ਲਈ ਅਮਨਦੀਪ ਸਿੰਘ (ਗੋਲਡੀ) ਮੁਸਾਫਿਰ, ਬੱਸੀ ਪਠਾਣਾ ਲਈ ਰੁਪਿੰਦਰ ਸਿੰਘ ਹੈਪੀ, ਬਠਿੰਡਾ ਸ਼ਹਿਰੀ ਲਈ ਜਗਰੂਪ ਸਿੰਘ ਗਿੱਲ, ਭੁਲੱਥ ਲਈ ਰਣਜੀਤ ਸਿੰਘ ਰਾਣਾ, ਦੀਨਾ ਨਗਰ ਲਈ ਸ਼ਮਸ਼ੇਰ ਸਿੰਘ, ਫਿਰੋਜ਼ਪੁਰ ਸ਼ਹਿਰੀ ਲਈ ਰਣਵੀਰ ਸਿੰਘ ਭੁੱਲਰ, ਫਿਰੋਜ਼ਪੁਰ ਦਿਹਾਤੀ ਲਈ ਆਸ਼ੂ ਬੰਗੜ, ਜਲੰਧਰ ਕੈਂਟ ਲਈ ਸੁਰਿੰਦਰ ਸਿੰਘ ਸੋਢੀ, ਕਪੂਰਥਲਾ ਲਈ ਮੰਜੂ ਰਾਣਾ, ਖੰਨਾ ਲਈ ਤਰੁਨਪ੍ਰੀਤ ਸਿੰਘ ਸੋਂਧ, ਮਲੇਰਕੋਟਲਾ ਲਈ ਡਾ. ਮੁਹੰਮਦ ਜਮੀਲ ਉਰ ਰਹਿਮਾਨ, ਮੁਕੇਰੀਆਂ ਲਈ ਪ੍ਰੋ. ਗੁਰਧਿਆਨ ਸਿੰਘ ਮੁਲਤਾਨੀ, ਨਵਾਂ ਸ਼ਹਿਰ ਲਈ ਲਲਿਤ ਮੋਹਨ (ਬੱਲੂ) ਪਾਠਕ, ਕਾਦੀਆਂ ਲਈ ਜਗਰੂਪ ਸਿੰਘ ਸੇਖਵਾਂ ਅਤੇ ਤਰਨ ਤਾਰਨ ਲਈ ਡਾ. ਕਸ਼ਮੀਰ ਸਿੰਘ ਸੋਹਲ ਦੇ ਨਾਮ ਸ਼ਾਮਿਲ ਹਨ।

Leave A Reply

Your email address will not be published.