ਭਾਜਪਾ ਸੰਸਦ ਮੈਂਬਰ ਦੇ ਘਰ ‘ਤੇ ਇੱਕ ਵਾਰ ਫਿਰ ਬੰਬ ਧਮਾਕਾ ਹੋਇਆ

8

ਜੀਓ ਪੰਜਾਬ
ਕੋਲਕਾਤਾ, 14 ਸਤੰਬਰ
ਪੱਛਮੀ ਬੰਗਾਲ ਦੇ ਭਾਜਪਾ ਸੰਸਦ ਮੈਂਬਰ ਅਰਜੁਨ ਸਿੰਘ ਦੇ ਘਰ ‘ਤੇ ਇੱਕ ਵਾਰ ਫਿਰ ਬੰਬ ਧਮਾਕਾ ਹੋਇਆ। ਇਸ ਤੋਂ ਪਹਿਲਾਂ 8 ਸਤੰਬਰ ਨੂੰ ਉਸ ਦੇ ਘਰ ‘ਤੇ ਬੰਬ ਸੁੱਟੇ ਗਏ ਸਨ। ਸੋਮਵਾਰ ਨੂੰ ਹੀ, ਰਾਸ਼ਟਰੀ ਜਾਂਚ ਏਜੰਸੀ ਨੇ ਉਸ ਘਟਨਾ ਦੀ ਜਾਂਚ ਕੀਤੀ ਸੀ ਅਤੇ ਅਗਲੇ ਹੀ ਦਿਨ ਇਸ ਉੱਤੇ ਇੱਕ ਵਾਰ ਫਿਰ ਹਮਲਾ ਕੀਤਾ ਗਿਆ ਹੈ।
ਭਾਜਪਾ ਸੰਸਦ ਮੈਂਬਰ ਅਰਜੁਨ ਸਿੰਘ ਨੇ ਇਸ ਘਟਨਾ ਲਈ ਤ੍ਰਿਣਮੂਲ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਹਮਲਾ ਇਨ੍ਹਾਂ ਦੇ ਪਾਲ਼ੇ ਗੁੰਡਿਆਂ ਵੱਲੋਂ ਹੀ ਕੀਤਾ ਗਿਆ ਹੈ। ਹਾਲਾਂਕਿ, ਟੀਐਮਸੀ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਇਸਦੇ ਉਲਟ ਭਾਜਪਾ ਸੰਸਦ ਮੈਂਬਰ ‘ਤੇ ਦੋਸ਼ ਲਾਇਆ ਹੈ। ਤ੍ਰਿਣਮੂਲ ਕਾਂਗਰਸ ਨੇ ਕਿਹਾ ਕਿ ਭਾਜਪਾ ਦੇ ਸੰਸਦ ਮੈਂਬਰ ਨੇ ਸਿਆਸੀ ਲਾਹਾ ਲੈਣ ਲਈ ਖੁਦ ਹੀ ਆਪਣੇ ਘਰ ‘ਤੇ ਹਮਲਾ ਕੀਤਾ ਹੈ।
ਇਸ ਘਟਨਾ ਤੋਂ ਬਾਅਦ ਅਰਜੁਨ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਅੱਜ ਮੇਰੇ ਘਰ ‘ਤੇ ਦੂਜੀ ਵਾਰ ਬੰਬ ਸੁੱਟਿਆ ਗਿਆ ਹੈ। ਪੱਛਮੀ ਬੰਗਾਲ ਸਰਕਾਰ ਐਨਆਈਏ ਨੂੰ ਚੁਣੌਤੀ ਦੇ ਰਹੀ ਹੈ। ਡਰ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐਨਆਈਏ ਨੂੰ ਜਾਂਚ ਕਰਨੀ ਚਾਹੀਦੀ ਹੈ ਕਿ ਅਜਿਹੇ ਵਿਸਫੋਟਕ ਕਿੱਥੋਂ ਲਿਆਂਦੇ ਜਾ ਰਹੇ ਹਨ। ਮੈਂ ਐਫਆਈਆਰ ਦਰਜ ਕਰਵਾਈ ਹੈ।

Leave A Reply

Your email address will not be published.