ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦਾ ਪੋਤਰਾ ਭਾਜਪਾ ਵਿੱਚ ਸ਼ਾਮਲ

ਜੀਓ ਪੰਜਾਬ
ਨਵੀਂ ਦਿੱਲੀ, 13 ਸਤੰਬਰ

ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦਾ ਪੋਤਰਾ ਇੰਦਰਜੀਤ ਸਿੰਘ ਅੱਜ ਦਿੱਲੀ ਵਿਖੇ ਭਾਜਪਾ ਵਿੱਚ ਸ਼ਾਮਲ ਹੋ ਗਿਆ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਭਾਜਪਾ ਆਗੂ ਦੁਸ਼ਯੰਤ ਗੌਤਮ ਤੋਂ ਇਲਾਵਾ ਹੋਰਨਾਂ ਆਗੂਆਂ ਦੀ ਹਾਜ਼ਰੀ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਇੰਦਰਜੀਤ ਸਿੰਘ ਦੇ ਹੋਰ ਸਾਥੀ ਵੀ ਭਾਜਪਾ ਵਿੱਚ ਸ਼ਾਮਲ ਹੋਏ। ਇਸ ਮੌਕੇ ਇੰਦਰਜੀਤ ਸਿੰਘ ਨੇ ਕਿਹਾ ਕਿ ਅੱਜ ਬਹੁਤ ਸਮੇਂ ਬਾਅਦ ਜੋ ਮੇਰੇ ਦਾਦਾ ਜੀ ਦੀਆਂ ਮੰਨੋਕਾਮਨਾ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਨੇ ਉਸ ਨਾਲ ਸਲੂਕ ਕੀਤਾ, ਉਸ ਦਾ ਦਿਲ ਦੁੱਖਾ। ਉਨ੍ਹਾਂ ਕਿਹਾ ਕਿ ਮੈਂ ਉਹੀ ਇੰਦਰਜੀਤ ਬੱਬੂ ਹਾਂ ਜੋ ਫਿਲਮਾਂ ਵਿੱਚ ਚਲਿਆ ਗਿਆ ਸੀ। ਮੇਰੇ ਦਾਦਾ ਜੀ ਨੇ ਮੈਨੂੰ ਰਾਜਨੀਤੀ ਵਿੱਚ ਆਉਣ ਲਈ ਬੁਲਾਇਆ। ਉਨ੍ਹਾਂ ਮੈਨੂੰ ਅਟਲ ਬਿਹਾਰੀ ਵਾਜਪਾਈ ਤੇ ਅਡਵਾਨੀ ਤੋਂ ਅਸੀਰਵਾਦ ਦਵਾਇਆ ਸੀ। ਉਨ੍ਹਾਂ ਕਿਹਾ ਕਿ ਗਿਆਨੀ ਜੀ ਦੀ ਤਮਨਾ ਸੀ ਕਿ ਮੈਂ ਇਸ ਪਾਰਟੀ ਵਿੱਚ ਨਾ ਜਾ ਕੇ ਭਾਜਪਾ ਵਿੱਚ ਸ਼ਾਮਲ ਹੋਵਾ।

Leave A Reply

Your email address will not be published.