ਰੀਅਲ ਅਸਟੇਟ ਕੰਪਨੀ Supertech ਨੂੰ ਵੱਡਾ ਝਟਕਾ ਦੋ 40 ਮੰਜ਼ਿਲਾ ਇਮਾਰਤਾਂ ਨੂੰ ਡੇਗਣ ਦੇ ਹੁਕਮ ਜਾਰੀ

ਜੀਓ ਪੰਜਾਬ
ਨਵੀਂ ਦਿੱਲੀ, 31 ਅਗਸਤ

ਰੀਅਲ ਅਸਟੇਟ ਕੰਪਨੀ ਸੁਪਰਟੇਕ ਨੂੰ ਵੱਡਾ ਝਟਕਾ ਦਿੰਦੇ ਹੋਏ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਨੋਇਡਾ ਵਿੱਚ ਉਸਦੀ ਇਕ ਰਿਹਾਇਸ਼ੀ ਯੋਜਨਾ ਵਿੱਚ ਦੋ 40 ਮੰਜ਼ਿਲਾ ਇਮਾਰਤਾਂ ਨੂੰ ਡੇਗਣ ਦੇ ਹੁਕਮ ਜਾਰੀ ਕੀਤੇ ਹਨ।

ਜੱਜ ਡੀ ਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਨੋਇਡਾ ਅਥਾਰਿਟੀ ਅਤੇ ਸੁਪਰਟੇਕ ਵਿੱਚ ਮਿਲੀਭੁਗਤ ਸੀ, ਜਦੋਂ ਕਿ ਨੋਇਡਾ ਵਿੱਚ ਇਸਦੀ ਇਕ ਪਰਿਯੋਜਨਾ ਵਿੱਚ ਸਿਰਫ ਦੋ ਟਾਵਰਾਂ ਦੇ ਨਿਰਮਾਣ ਦੀ ਆਗਿਆ ਦਿੱਤੀ ਗਈ ਸੀ। ਬੈਂਚ ਨੇ ਕਿਹਾ, ਨੋਇਡਾ ਅਥਾਰਿਟੀ ਨੇ ਸੁਪਰਟੇਕ ਨੂੰ ਦੋ ਵਾਧੂ 40 ਮੰਜਿਲਾ ਟਵਾਰਾਂ ਦੇ ਨਿਰਮਾਣ ਦੀ ਆਗਿਆ ਦਿੱਤੀ, ਜੋ ਖੁੱਲ੍ਹੇ ਤੌਰ ਉਤੇ ਨਿਯਮਾਂ ਦੀ ਉਲੰਘਣਾ ਸੀ। ਅਦਾਲਤ ਦੇ ਹੁਕਮ ਦਿੱਤਾ ਕਿ ਤਿੰਨ ਮਹੀਨੇ ਵਿੱਚ ਉਸਨੂੰ ਨਸਟ ਕੀਤਾ ਜਾਣਾ ਚਾਹੀਦਾ।

ਸੁਪਰੀਮ ਕੋਰਟ ਨੇ ਜੋਰ ਦੇ ਕੇ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚ ਅਣਅਧਿਕਾਰਤ ਨਿਰਮਾਣ ਵਿੱਚ ਵੱਡੇ ਪੱਧਰ ਉਤੇ ਵਾਧਾ ਹੋਇਆ ਹੈ, ਜੋ ਡੈਵਲਪਰਜ਼ ਅਤੇ ਸ਼ਹਿਰੀ ਨਿਯੋਜਨ ਅਧਿਕਾਰੀਆਂ ਵਿੱਚ ਮਿਲੀਭੁਗਤ ਨਾਲ ਹੋਇਆ ਹੈ। ਅਦਾਲਤ ਨੇ ਕਿਹਾ ਕਿ ਨਿਯਮਾਂ ਦੇ ਇਸ ਤਰ੍ਹਾਂ ਦੀ ਉਲੰਘਣਾ ਨਾਲ ਸਖਤ ਤਰੀਕੇ ਨਾਲ ਨਿਪਟਿਆ ਜਾਣਾ ਚਾਹੀਦਾ।

ਸੁਪਰੀਮ ਕੋਰਟ ਨੇ ਦੋ ਮਹੀਨਿਆਂ ਵਿੱਚ 12 ਫੀਸਦੀ ਸਾਲਾਨਾ ਵਿਆਜ਼ ਨਾਲ ਜੁੜਵਾਂ ਟਾਵਰਾਂ ਵਿਚ ਅਪਾਰਟਮੈਂਟ ਦੇ ਖਰੀਦਦਾਰਾਂ ਨੂੰ ਸਾਰੇ ਰਕਮ ਵਾਪਸ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਬਿਲਡਰ ਨੂੰ ਰੇਜੀਡੈਂਟ ਵੇਲਫੇਅਰ ਐਸੋਸੀਏਸ਼ਨ ਨੂੰ 2 ਕਰੋੜ ਰੁਪਏ ਦੀ ਲਾਗਤ ਦਾ ਭੁਗਤਾਨ ਕਰਨ ਦਾ ਵੀ ਹੁਕਮ ਦਿੱਤਾ।

Jeeo Punjab Bureau

Leave A Reply

Your email address will not be published.