2 ਸਾਲਾ ਬੇਟੇ ਦੀ ਕੁੱਟਮਾਰ ਕਰਨ ਵਾਲੀ ਮਹਿਲਾ ਨੂੰ ਕੀਤਾ ਗਿਰਫਤਾਰ

ਜੀਓ ਪੰਜਾਬ
ਚੇਨਈ, 30 ਅਗਸਤ

ਤਮਿਲਨਾਡੂ ਪੁਲਿਸ ਦੀ ਇਕ ਵਿਸ਼਼ਸ ਟੀਮ ਨੇ ਇਕ ਵੀਡੀਓ ਵਾਇਰਲ ਹੋਦ ਬਾਅਦ ਆਂਧਰਾ ਪ੍ਰਦੇਸ਼ ਦੀ ਇਕ 22 ਸਾਲਾ ਮਹਿਲਾ ਨੂੰ ਗ੍ਰਿਫਤਾਰ ਕੀਤਾ ਹੈ। ਵੀਡੀਓ ਵਿੱਚ ਮਹਿਲਾ ਆਪਣੇ 2 ਸਾਲਾ ਬੇਟੇ ਦੀ ਕੁੱਟਮਾਰ ਕਰਦੀ ਨਜ਼ਰ ਆ ਰਹੀ ਹੈ। ਮਹਿਲਾ ਦੇ ਪਤੀ ਦੇ ਬਿਆਨਾਂ ਉਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਮਹਿਲਾ ਦੀ ਪਹਿਚਾਣ ਤੁਲਸੀ ਵਜੋਂ ਹੋਈ ਹੈ। ਵੀਡੀਓ ਵਿੱਚ ਉਹ ਆਪਣੇ ਦੋ ਸਾਲ ਦੇ ਬੇਟੇ ਪ੍ਰਦੀਪ ਨੂੰ ਵਾਰ-ਵਾਰ ਉਸਦੇ ਚੇਹਰੇ ਉਤੇ ਥੱਪੜ ਮਾਰਦੀ ਦਿਖਾਈ ਦੇ ਰਹੀ ਹੈ। ਜਦੋਂ ਲੋਕਾਂ ਨੇ ਵੀਡੀਓ ਦੇਖੀ ਤਾਂ ਹੈਰਾਨ ਰਹਿ ਗਏ ਅਤੇ ਉਸ ਖਿਲਾਫ ਕਾਰਵਾਈ ਦੀ ਮੰਗ ਕੀਤੀ।

ਪੁਲਿਸ ਨੇ ਦੱਸਿਆ ਕਿ ਮਹਿਲਾ ਤਮਿਲਨਾਡੂ ਦੇ ਵਿਲਲੁਪੁਰਮ ਜ਼ਿਲ੍ਹੇ ਦੇ ਮਦੁਰਾ ਮੇਟੂਆ ਪਿੰਡ ਵਿੱਚ ਰਹਿਣ ਵਾਲੀ ਹੈ। ਉਸਦੇ ਪਤੀ ਵਦਿਵਾਝਗਨ ਨੇ ਪੁਸ਼ਟੀ ਕੀਤੀ ਹੈ ਮਹਿਲਾ ਉਸਦੀ ਪਤਨੀ ਹੈ।

ਪੁਲਿਸ ਐਤਵਾਰ ਨੂੰ ਮਹਿਲਾ ਨੂੰ ਗ੍ਰਿਫਤਾਰ ਕਰਕੇ ਸੋਮਵਾਰ ਨੂੰ ਤਮਿਲਨਾਡੂ ਲੈ ਆਈ ਹੈ। ਪੁਲਿਸ ਇਸ ਗੱਲ ਦਾ ਪਤਾ ਲਗਾ ਰਹੀ ਹੈ ਕਿ ਵੀਡੀਓ ਤੁਲਸੀ ਦੇ ਪਤੀ ਵੱਲੋਂ ਵਾਇਰਲ ਕੀਤੀ ਗਈ ਸੀ ਜਾਂ ਕਿਸੇ ਹੋਰ ਵਿਅਕਤੀ ਵੱਲੋਂ ਕੀਤੀ ਗਈ ਸੀ।

Jeeo Punjab Bureau

Leave A Reply

Your email address will not be published.