Supreme Court ਵਿੱਚ ਪਹਿਲੀ ਵਾਰ 9 ਜੱਜਾਂ ਨੇ ਇਕੱਠਿਆਂ ਸਹੁੰ ਚੁੱਕੀ

ਜੀਓ ਪੰਜਾਬ
ਨਵੀਂ ਦਿੱਲੀ: 31 ਅਗਸਤ

ਸੁਪਰੀਮ ਕੋਰਟ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ 9 ਜੱਜਾਂ ਨੇ ਇਕੱਠਿਆਂ ਸਹੁੰ ਚੁੱਕੀ ਹੋਵੇ। ਇਹ ਸਹੁੰ ਚੁੱਕ ਸਮਾਗਮ ਸੁਪਰੀਮ ਕੋਰਟ ਦੇ ਅਡੀਸ਼ਨਲ ਭਵਨ ਕੰਪਲੈਕਸ ਹਾਲ ਵਿੱਚ ਹੋਇਆ। ਦੇਸ਼ ਦੇ ਚੀਫ ਜਸਟਿਸ ਐਨ ਵੀ ਰਮੰਨਾਂ ਨੇ ਇਨ੍ਹਾਂ ਸਾਰਿਆਂ ਨੂੰ ਸਹੁੰ ਚੁਕਵਾਈ। ਇਨ੍ਹਾਂ 9 ਜ਼ਜਾਂ ਵਿੱਚ ਤਿੰਨ ਮਹਿਲਾ ਜੱਜਾਂ ਨੇ ਵੀ ਸਹੁੰ ਚੁੱਕੀ। ਇਨ੍ਹਾਂ ਜੱਜਾਂ ਸਮੇਤ ਹੁਣ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ 33 ਹੋ ਗਈ ਹੈ।

ਸਹੁੰ ਚੁੱਕਣ ਵਾਲੇ ਨੌਂ ਨਵੇਂ ਜੱਜਾਂ ‘ਚ ਜੱਜ ਅਭੈ ਸ਼੍ਰੀਨਿਵਾਸ ਓਕਾ, ਵਿਕਰਮ ਨਾਥ, ਜਿਤੇਂਦਰ ਕੁਮਾਰ ਮਾਹੇਸ਼ਵਰੀ, ਹਿਮਾ ਕੋਹਲੀ ਤੇ ਬੀ ਵੀ ਨਾਗਰਤਨਾ ਸ਼ਾਮਲ ਹਨ। ਇਸ ਤੋਂ ਇਲਾਵਾ ਜੱਜ ਸੀਟੀ ਰਵੀ ਕੁਮਾਰ, ਐੱਮਐੱਮ ਸੁੰਦਰੇਸ਼, ਬੇਲਾ ਐੱਮ ਤ੍ਰਿਵੇਦੀ ਤੇ ਪੀਐੱਮ ਨਰਸਿਮਹਾ ਨੂੰ ਵੀ ਅਹੁਦੇ ਦੀ ਸਹੁੰ ਚੁਕਵਾਈ ਗਈ।

ਜ਼ਿਕਰਯੋਗ ਹੈ  ਕਿ ਸੁਪਰੀਮ ਕੋਰਟ ਦੀ ਕੋਲੇਜੀਅਮ ਨੇ ਇਨ੍ਹਾਂ ਜੱਜਾਂ ਦੇ ਨਾਂ ਸਰਕਾਰ ਨੂੰ ਭੇਜੇ ਸਨ, ਜਿਨ੍ਹਾਂ ਨੂੰ ਸਵੀਕਾਰ ਕਰ ਲਿਆ ਗਿਆ।

Jeeo Punjab Bureau

Leave A Reply

Your email address will not be published.