ਭਿਆਨਕ ਸੜਕ ਹਾਦਸੇ ਵਿੱਚ 11 ਲੋਕਾਂ ਦੀ ਮੌਤ, 7 ਗੰਭੀਰ

ਜੀਓ ਪੰਜਾਬ
ਜੈਪੁਰ, 31 ਅਗਸਤ

ਰਾਜਸਥਾਨ ’ਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ 11 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 7 ਹੋਰ ਗੰਭੀਰ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਨਾਗੌਰ ਦੇ ਸ੍ਰੀਬਾਲਾਜੀ ਗੋਲਾਈ ਵਿੱਚ ਇਕ ਟਰੱਕ ਅਤੇ ਜੀਪ ਦੀ ਆਹਮੋ ਸਾਹਮਣੇ ਟੱਕਰ ਹੋ ਗਈ। ਵਾਪਰੇ ਇਸ ਹਾਦਸੇ ਵਿੱਚ 8 ਜਾਣਿਆਂ ਦੀ ਮੌਕੇ ਉਤੇ ਮੌਤ ਹੋ ਗਈ, ਤਿੰਨ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ।  ਹਾਦਸੇ ’ਚ 7 ਹੋਰ ਗੰਭੀਰ ਜ਼ਖਮੀਆਂ ਨੂੰ ਬੀਕਾਨੇਰ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ।

ਸਾਰੇ ਮ੍ਰਿਤਕ ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲ੍ਹੇ ਦੇ ਦੱਸੇ ਜਾ ਰਹੇ ਹਨ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ।

Jeeo Punjab Bureau

Leave A Reply

Your email address will not be published.