Corona ਮਹਾਮਾਰੀ ਲਈ ਜ਼ਿੰਮੇਵਾਰ ਵਾਇਰਸ ਦਾ ਨਵਾਂ ਰੂਪ ਮਿਲਿਆ, ਬੇਹੱਦ ਖਤਰਨਾਕ

ਜੀਓ ਪੰਜਾਬ
ਨਵੀਂ ਦਿੱਲੀ, 30 ਅਗਸਤ

ਕਰੋਨਾ (Covid-19) ਨਾਲ ਜੂਝ ਰਹੇ ਦੇਸ਼ਾਂ ਲਈ ਇਕ ਹੋਰ ਬੁਰੀ ਖਬਰ ਸਾਹਮਣੇ ਆਈ ਹੈ। ਕਰੋਨਾ ਮਹਾਮਾਰੀ ਲਈ ਜ਼ਿੰਮੇਵਾਰ ਵਾਇਰਸ ਸਾਰਸ ਕੋਵ-2 ਦਾ ਨਵਾਂ ਰੂਪ ਮਿਲਿਆ ਹੈ। ਇਹ ਰੂਪ ਪਹਿਲਾਂ ਦੱਖਣੀ ਅਫਰੀਕਾ ਤੇ ਉਸ ਤੋਂ ਬਾਅਦ ਹੋਰ ਦੇਸ਼ਾਂ ਵਿਚ ਮਿਲਿਆ ਹੈ। ਖੋਜ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਰੂਪ ਜ਼ਿਆਦਾ ਖਤਰਨਾਕ ਹੈ ਤੇ ਵੈਕਸੀਨ ਲਗਾਉਣ ਤੋਂ ਬਾਅਦ ਵੀ ਇਸ ਤੋਂ ਬਚਿਆ ਨਹੀਂ ਜਾ ਸਕਦਾ। ਦੱਖਣੀ ਅਫਰੀਕਾ ਦੇ ਨੈਸ਼ਨਲ ਇੰਸਟੀਚਿਊਟ ਫਾਰ ਕਮਿਊਨੀਕੇਬਲ ਡਿਜ਼ੀਜ਼ ਤੇ ਕਵਾਜੁਲੂ ਨੇਟਾਲ ਰਿਸਰਚ ਇਨੋਵੇਸ਼ਨ ਐਂਡ ਸੀਕਵੈਂਸਿੰਗ ਪਲੇਟਫਾਰਮ ਦੇ ਵਿਗਿਆਨੀਆਂ ਨੇ ਕਿਹਾ ਕਿ ਇਸ ਸਾਲ ਮਈ ਵਿਚ ਪਹਿਲੀ ਵਾਰ ਸੀ.1.2 ਦੇ ਨਵੇਂ ਰੂਪ ਦਾ ਪਤਾ ਲੱਗਾ। ਇਸ ਤੋਂ ਬਾਅਦ 13 ਅਗਸਤ ਤਕ ਇਹ ਰੂਪ ਚੀਨ, ਮਾਰਸ਼ੀਅਸ, ਇੰਗਲੈਂਡ, ਨਿਊਜ਼ੀਲੈਂਡ , ਪੁਰਤਗਾਲ ਤੇ ਸਵਿੱਟਜ਼ਰਲੈਂਡ ਵਿਚ ਪਾਇਆ ਗਿਆ।

Jeeo Punjab Bureau

Leave A Reply

Your email address will not be published.