ਚੰਡੀਗੜ੍ਹ ਪ੍ਰੈੱਸ ਕਲੱਬ ਦੇ ਸਾਹਮਣੇ ਕਿਸਾਨਾਂ ਨੇ ਕੀਤਾ ਖੱਟਰ ਦਾ ਵਿਰੋਧ, ਕਿਸਾਨਾਂ ਦੀ ਪੁਲਿਸ ਨਾਲ ਹੋਈ ਝੜਪ

ਜੀਓ ਪੰਜਾਬ
ਚੰਡੀਗੜ੍ਹ, 30 ਅਗਸਤ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਸਨਿੱਚਰਵਾਰ ਨੂੰ ਕਰਨਾਲ ’ਚ ਜਿਹੜੀ ਹਿੰਸਾ ਵਾਪਰੀ ਹੈ, ਉਸ ਪਿੱਛੇ ਪੰਜਾਬ ਸਰਕਾਰ ਨਾਲ ਸਬੰਧਤ ਲੋਕਾਂ ਦਾ ਹੱਥ ਹੈ। ਹਰਿਆਣਾ ਦੇ ਮੁੱਖ ਮੰਤਰੀ ਦੀ ਅੱਜ ਸੈਕਟਰ–27 ਸਥਿਤ ਪ੍ਰੈੱਸ ਕਲੱਬ ’ਚ ਆਮਦ ਮੌਕੇ ਬਹੁਤ ਭਾਰੀ ਪੁਲਿਸ ਤੇ ਹੋਰ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਸਨ। ਖੱਟਰ ਦੇ ਇਸ ਬਿਆਨ ਤੋਂ ਸਪੱਸ਼ਟ ਹੈ ਕਿ ਆਪਣੀਆਂ ਖ਼ੁਦ ਦੀਆਂ ਨਾਕਾਮੀਆਂ ਲਈ ਉਹ ਹੁਣ ਕਿਸੇ ਹੋਰ ਨੂੰ ਜ਼ਿੰਮੇਵਾਰ ਕਰਾਰ ਦੇ ਰਹੇ ਹਨ। ਅੱਜ ਪ੍ਰੈੱਸ ਕਲੱਬ ਦੇ ਸਾਹਮਣੇ ਕਿਸਾਨਾਂ ਅਤੇ ਪੁਲਿਸ ਬਲਾਂ ਵਿਚਾਲੇ ਮਾਮੂਲੀ ਝੜਪਾਂ ਵੀ ਹੋਈਆਂ ਦੱਸੀਆਂ ਜਾ ਰਹੀਆਂ ਹਨ।

 ਕਰਨਾਲ ਟੋਲ–ਪਲਾਜ਼ਾ ’ਤੇ ਸਨਿੱਚਰਵਾਰ ਨੂੰ ਹੋਏ ਵਹਿਸ਼ੀਆਨਾ ਲਾਠੀਚਾਰਜ ਤੇ ਇੱਕ ਕਿਸਾਨ ਸੁਸ਼ੀਲ ਕਾਜਲ ਦੀ ਸ਼ਹਾਦਤ ਤੋਂ ਬਾਅਦ ਪੂਰੀ ਦੁਨੀਆ ਵਿੱਚ ਹੋ ਰਹੀ ਤਿੱਖੀ ਆਲੋਚਨਾ ਦੇ ਬਾਵਜੂਦ JJP ਦੀਆਂ ਫਹੁੜੀਆਂ ਨਾਲ ਚੱਲ ਰਹੀ ਹਊਮੈਵਾਦੀ ਭਾਜਪਾ ਸਰਕਾਰ ਨੇ ਕੋਈ ਸਬਕ ਨਹੀਂ ਸਿੱਖਿਆ।

 ਮੁੱਖ ਮੰਤਰੀ ਖੱਟਰ ਨੇ ਪੁਲਿਸ ਨੂੰ ਅਜਿਹੀ ਕੋਈ ਹਦਾਇਤ ਜਾਰੀ ਨਹੀਂ ਕੀਤੀ ਕਿ ਕਿਸਾਨਾਂ ਨਾਲ ਹਮਦਰਦੀ ਪ੍ਰਗਟਾਈ ਜਾਵੇ; ਸਗੋਂ ਭਾਰਤੀ ਦੇ ਨਾਗਰਿਕਾਂ ਵਿੱਚ ਫੁੱਟ ਪੁਆ ਕੇ, ਫੌਜ ਦਾ ਨਾਂਅ ਵਰਤ ਕੇ, ਐਂਵੇਂ ਫੋਕੇ ਦਮਗਜੇ ਮਾਰ ਕੇ, ਝੂਠੇ ਅੰਕੜੇ ਦਰਸਾ ਕੇ ਅਤੇ ਪਾਕਿਸਤਾਨ ਦਾ ਨਾਂਅ ਜਪ–ਜਪ ਕੇ ‘ਫਿਰਕੂ ਆਧਾਰ ’ਤੇ ਕਾਇਮ ਹੋਈ’ ਭਾਜਪਾ ਦੀਆਂ ਕੇਂਦਰ ਤੇ ਰਾਜ ਸਰਕਾਰ ਨੇ ਆਪਣਾ ਹੰਕਾਰ ਸੱਤਵੇਂ ਅਸਮਾਨ ’ਤੇ ਪਹੁੰਚਾ ਲਿਆ ਹੈ। ਹਰ ਥਾਂ ਉੱਤੇ ਜਾਣਬੁੱਝ ਕੇ ਕਿਸਾਨਾਂ ਉੱਤੇ ਤਸ਼ੱਦਦ ਢਾਹਿਆ ਜਾ ਰਿਹਾ ਹੈ ਤੇ ਕਿਸਾਨ ਆਗੂਆਂ ਤੇ ਕਾਰਕੁੰਨਾਂ ਵਿਰੁੱਧ ਕੇਸ ਦਰਜ ਕੀਤੇ ਜਾ ਰਹੇ ਹਨ।

Jeeo Punjab Bureau

Leave A Reply

Your email address will not be published.