ਕਾਬੁਲ ਦੇ ਹਵਾਈ ਅੱਡੇ ‘ਤੇ ਇਕ ਹੋਰ ਹਮਲਾ ਹੋਣ ਦੀ ਭਵਿਖਬਾਣੀ ਸਾਬਤ ਹੋਈ ਸਹੀ

ਜੀਓ ਪੰਜਾਬ
ਕਾਬੁਲ, 29 ਅਗਸਤ

ਅਮਰੀਕੀ ਰਾਸ਼ਟਰਪਤੀ ਵੱਲੋਂ ਕਾਬੁਲ ਦੇ ਹਵਾਈ ਅੱਡੇ ‘ਤੇ ਇਕ ਹੋਰ ਹਮਲਾ ਹੋਣ ਦੀ ਭਵਿਖਬਾਣੀ ਸਹੀ ਸਾਬਤ ਹੋਈ ਹੈ।ਅੱਜ ਸਵੇਰੇ ਹੀ ਉਨ੍ਹਾਂ ਅਜਿਹਾ ਹੋਣ ਦਾ ਖ਼ਦਸ਼ਾ ਜ਼ਾਹਰ ਕਰਦਿਆਂ ਅਮਰੀਕੀ ਨਾਗਰਿਕਾਂ ਲਈ ਅਡਵਾਈਜਰੀ ਜਾਰੀ ਕੀਤੀ ਸੀ।
ਅਫਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ ‘ਤੇ ਅੱਜ ਇਕ ਹੋਰ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਅਮਰੀਕਾ ਵੱਲੋਂ ਅਜਿਹੇ ਹਮਲਾ ਹੋਣ ਦਾ ਖਦਸ਼ਾ ਪਹਿਲਾਂ ਹੀ ਜ਼ਾਹਰ ਕੀਤਾ ਗਿਆ ਸੀ। ਇਸ ਦੇ ਤਹਿਤ ਉਸ ਨੇ ਆਪਣੇ ਨਾਗਰਿਕਾਂ ਨੂੰ ਕਾਬੁਲ ਹਵਾਈ ਅੱਡੇ ਤੋਂ ਦੂਰ ਰਹਿਣ ਦੀ ਐਡਵਾਇਜਰੀ ਜਾਰੀ ਕੀਤੀ ਸੀ।
ਜਾਣਕਾਰੀ ਅਨੁਸਾਰ ਇਹ ਅੱਤਵਾਦੀ ਹਮਲਾ ਕਾਬੁਲ ਹਵਾਈ ਅੱਡੇ ਦੇ ਉੱਤਰੀ ਗੇਟ ਦੇ ਨੇੜੇ ਹੋਇਆ। ਇਸ ਹਮਲੇ ਵਿੱਚ 2 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ, ਜਦੋਂ ਕਿ ਕਈ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਪਤਾ ਲੱਗਾ ਹੈ।ਜਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਨੁਕਸਾਨ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਿਆ ਹੈ। ਪਰ ਇਸ ਆਤਮਘਾਤੀ ਹਮਲੇ ਨੇ ਅਫਗਾਨਿਸਤਾਨ ਵਿੱਚ ਫਸੇ ਲੋਕਾਂ ਵਿੱਚ ਡਰ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਅੱਜ ਸਵੇਰੇ ਹੀ ਅਮਰੀਕਾ ਨੇ ਕਾਬੁਲ ਹਵਾਈ ਅੱਡੇ ਦੇ ਨੇੜੇ ਅੱਤਵਾਦੀ ਹਮਲੇ ਦੀ ਚਿਤਾਵਨੀ ਦਿੱਤੀ ਸੀ ਅਤੇ ਹਵਾਈ ਅੱਡੇ ਦੇ ਗੇਟ ਦਾ ਜ਼ਿਕਰ ਕੀਤਾ ਸੀ ਅਤੇ ਹੁਣ ਇਹ ਹਮਲਾ ਹਵਾਈ ਅੱਡੇ ਦੇ ਉਸੇ ਉੱਤਰੀ ਗੇਟ ਦੇ ਨੇੜੇ ਹੋਇਆ ਹੈ।

 Jeeo Punjab Bureau

Leave A Reply

Your email address will not be published.