ਅਮਰੀਕੀ ਫੌਜ ਨੇ ਆਈਐਸਆਈਐਸ ਦੇ ਟਿਕਾਣਿਆਂ ‘ਤੇ ਡਰੋਨ ਰਾਹੀਂ ਕੀਤਾ ਹਵਾਈ ਹਮਲਾ

ਜੀਓ ਪੰਜਾਬ
ਵਾਸਿੰਗਟਨ,28ਅਗਸਤ

ਅਮਰੀਕੀ ਫੌਜ ਨੇ ਆਈਐਸਆਈਐਸ ਦੇ ਟਿਕਾਣਿਆਂ ‘ਤੇ ਡਰੋਨ ਰਾਹੀਂ ਹਵਾਈ ਹਮਲਾ ਕੀਤਾ। ਅਫਗਾਨਿਸਤਾਨ ‘ਚ ਕਾਬੁਲ ਹਵਾਈ ਅੱਡੇ ‘ਤੇ ਆਈਐਸ ਅੱਤਵਾਦੀ ਦੇ ਵਿਨਾਸ਼ਕਾਰੀ ਆਤਮਘਾਤੀ ਬੰਬ ਧਮਾਕੇ ਦੇ 48 ਘੰਟਿਆਂ ਤੋਂ ਵੀ ਘੱਟ ਸਮੇਂ ਬਾਅਦ ਹੀ ਅਮਰੀਕਾ ਨੇ ਇਹ ਵੱਡੀ ਕਾਰਵਾਈ ਕੀਤੀ ਹੈ। ਦੋ ਦਿਨ ਪਹਿਲਾਂ, ਕਾਬੁਲ ਹਵਾਈ ਅੱਡੇ ‘ਤੇ ਹੋਏ ਧਮਾਕੇ ਵਿੱਚ 13 ਅਮਰੀਕੀ ਸੈਨਿਕ ਅਤੇ 78 ਅਫਗਾਨ ਮਾਰੇ ਗਏ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਆਈਐਸਆਈਐਸ-ਕੇ ਨੇ ਲਈ ਸੀ।

ਅਮਰੀਕੀ ਫ਼ੌਜ ਦਾ ਦਾਅਵਾ ਹੈ ਕਿ ਉਸ ਨੇ ਡਰੋਨ ਹਮਲਾ ਕੀਤਾ ਹੈ ਅਤੇ ਇਸਲਾਮਿਕ ਸਟੇਟ-ਖੁਰਾਸਾਨ ਦੇ ਉਸ ਯੋਜਨਾਕਾਰ ਨੂੰ ਮਾਰ ਦਿੱਤਾ ਹੈ, ਜਿਸ ਨੇ ਕਾਬੁਲ ਹਵਾਈ ਅੱਡੇ ‘ਤੇ ਹੋਏ ਆਤਮਘਾਤੀ ਬੰਬ ਧਮਾਕੇ ਦੀ ਜ਼ਿੰਮੇਵਾਰੀ ਲਈ ਸੀ। ਸੈਂਟਰਲ ਕਮਾਂਡ ਦੇ ਕੈਪਟਨ ਬਿਲ ਅਰਬਨ ਨੇ ਕਿਹਾ ਕਿ ਅਫਗਾਨਿਸਤਾਨ ਦੇ ਨੰਗਰਹਾਰ ਪ੍ਰਾਂਤ ਵਿੱਚ ਡਰੋਨ ਹਵਾਈ ਹਮਲਾ ਕੀਤਾ ਗਿਆ ਹੈ ਅਤੇ ਸ਼ੁਰੂਆਤੀ ਸੰਕੇਤ ਹਨ ਕਿ ਅਸੀਂ ਨਿਸ਼ਾਨੇ ‘ਤੇ ਪਹੁੰਚ ਗਏ ਹਾਂ। ਹਮਲੇ ਤੋਂ ਬਾਅਦ ਪਹਿਲੀ ਅਮਰੀਕੀ ਹਮਲੇ ਦੀ ਘੋਸ਼ਣਾ ਕਰਦਿਆਂ ਉਸਨੇ ਇੱਕ ਬਿਆਨ ਵਿੱਚ ਕਿਹਾ ਸਾਡੇ ਕੋਲ ਨਾਗਰਿਕਾਂ ਦੇ ਮਾਰੇ ਜਾਣ ਦੀ ਕੋਈ ਰਿਪੋਰਟ ਨਹੀਂ ਹੈ।

Jeeo Punjab Bureau

Leave A Reply

Your email address will not be published.