ਸਾਬਕਾ ਕੈਬਨਿਟ ਮੰਤਰੀ ਸੇਵਾ ਸਿੰਘ ਸੇਖਵਾਂ Aam Aadmi Party ਵਿੱਚ ਹੋਏ ਸ਼ਾਮਲ

ਜੀਓ ਪੰਜਾਬ

ਚੰਡੀਗੜ੍ਹ, 26 ਅਗਸਤ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੇਵਾ ਸਿੰਘ ਸੇਖਵਾਂ ਪਰਿਵਾਰ ਸਮੇਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਭਗਵੰਤ ਮਾਨ, ‘ਆਪ’ ਆਗੂ ਰਾਘਵ ਚੱਢਾ ਵੀ ਮੌਜੂਦ ਸਨ। ਸੇਵਾ ਸਿੰਘ ਸੇਖਵਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਾਉਣ ਲਈ ਅਰਵਿੰਦ ਕੇਜਰੀਵਾਲ ਅੱਜ ਉਨ੍ਹਾਂ ਦੇ ਘਰ ਪਿੰਡ ਸੇਖਵਾਂ ਪੁੱਜੇ।

ਸੇਵਾ ਸਿੰਘ ਸੇਖਵਾਂ ਨੇ ਆਪਣੇ ਘਰ ਪਹੁੰਚਣ ਉਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਭਗਵੰਤ ਮਾਨ, ਜਰਨੈਲ ਸਿੰਘ, ਹਰਪਾਲ ਸਿੰਘ ਚੀਮਾ ਸਮੇਤ ਸਾਰੇ ਵਿਧਾਇਕਾਂ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਮੇਰੇ ਘਰ ਆ ਕੇ ਮੇਰਾ ਮਾਣ ਵਧਾਇਆ। ਉਨ੍ਹਾਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਮੇਰੀ ਸਿਹਤ ਠੀਕ ਨਹੀਂ ਸੀ। ਮੈਂ ਬੈਡ ਉਤੇ ਸੀ। ਅੱਜ ਮੇਰੀ ਖਬਰ ਲੈਣ ਵਾਸਤੇ ਇਹ ਮੇਰੇ ਘਰ ਆਏ ਹਨ। ਮੈਨੂੰ ਹੌਂਸਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਕ ਮੌਜੂਦਾ ਮੁੱਖ ਮੰਤਰੀ ਹੋਵੇ ਉਹ ਬਿਨਾਂ ਕਿਸੇ ਗੱਲ ਤੋਂ ਕਿਸੇ ਸਧਾਰਨ ਵਿਅਕਤੀ ਦੀ ਖਬਰ ਲੈਣ ਉਸਦੇ ਘਰ ਪਹੁੰਚੇ ਇਸ ਤੋਂ ਮਹਾਨ ਵਿਅਕਤੀ ਕੋਈ ਨਹੀਂ ਹੈ।
ਉਨ੍ਹਾਂ ਕਿਹਾ ਕਿ ਮੇਰੇ ਪਿਤਾ ਜੀ ਜਥੇਦਾਰ ਉਜਾਗਰ ਸਿੰਘ ਜੋ ਅਕਾਲੀ ਦਲ ਦੇ ਸੰਥਾਪਕ ਹਨ, ਅਸੀਂ ਤਿੰਨ ਪੀੜੀਆਂ ਸਮਰਥਕ ਰਹੇ ਹਾਂ ਅਕਾਲੀ ਦਲ ਨੂੰ। ਅਸੀਂ ਤਿੰਨ ਪੀੜੀਆਂ ਅਕਾਲੀ ਦਲ ਨੂੰ ਸਮਰਪਤ ਹੋਣ ਦੇ ਬਾਵਜੂਦ ਵੀ ਮੇਰੀ ਖਬਰ ਲੈਣ ਕੋਈ ਅਕਾਲੀ ਆਗੂ ਮੇਰੇ ਘਰ ਨਹੀਂ ਆਇਆ। ਪਰ ਜਿਸ ਬੰਦੇ ਉਤੇ ਮੇਰਾ ਕੋਈ ਅਹਿਸਾਨ ਨਹੀਂ ਉਹ ਮੇਰੀ ਖਬਰ ਲੈਣ ਵਾਸਤੇ ਆਵੇ ਮੈਂ ਸਮਝਦਾ
ਮੈਂ ਅੱਜ ਐਲਾਨ ਕਰਦਾ ਹਾਂ ਕਿ ਮੇਰੇ ਰਹਿੰਦੇ ਸੁਆਸ ਤੁਹਾਨੂੰ ਸਮਰਪਿਤ ਹਨ। ਮੈਂ ਤੁਹਾਨੂੰ ਸਮਰਪਿਤ ਹਾਂ। ਮੈਨੂੰ ਜੋ ਹੁਕਮ ਹੋਵੇਗਾ ਮੈਂ ਉਸ ਨੂੰ ਸਰਪਿਤ ਹੋਵਾਗਾ।

ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਦਾ ਪਾਰਟੀ ਵਿੱਚ ਸ਼ਾਮਲ ਹੋਣ ਉਤੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਕ ਚੰਗਾ ਪੰਜਾਬ ਸਿਰਜਣ ਦੇ ਮਕਸਦ ਨਾਲ ਲੜੀਆਂ ਜਾਣਗੀਆਂ। 

Jeeo Punjab Bureau

Leave A Reply

Your email address will not be published.