ਕੋਰੋਨਾ ਤੋਂ ਬਚਾਅ ਲਈ ਅਕਤੂਬਰ ਮਹੀਨੇ ਤੋਂ ਬੱਚਿਆਂ ਨੂੰ ਲਗਾਇਆ ਜਾਵੇਗਾ ਟੀਕਾ

ਜੀਓ ਪੰਜਾਬ

ਨਵੀਂ ਦਿੱਲੀ, 26 ਅਗਸਤ

ਕੋਰੋਨਾ ਤੋਂ ਬਚਾਅ ਦੇ ਲਈ ਬੱਚਿਆਂ ਨੂੰ ਅਕਤੂਬਰ ਮਹੀਨੇ ਤੋਂ ਕੋਰਨਾ ਟੀਕਾ ਲੱਗਣਾ ਸ਼ੁਰੂ ਹੋ ਜਾਵੇਗਾ। ਡੀਐਨਏ ਵੈਕਸੀਨ Zycov-D ਨੂੰ ਭਾਰਤ ਵਿੱਚ ਮਨਜ਼ੂਰੀ ਮਿਲ ਗਈ ਹੈ। ਐਨਟੀਏਜੀਆਈ ਮੁਖੀ ਐਨ ਕੇ ਅਰੋੜਾ ਨੇ ਦੱਸਿਆ ਕਿ ਅਕਤੂਬਰ ਤੋਂ ਬੱਚਿਆਂ ਨੂੰ ਟੀਕਾ ਲੱਗੇਗਾ। ਮੀਡੀਆ ਵਿੱਚ ਆਈਆਂ ਖਬਰਾਂ ਮੁਤਾਬਕ ਗੰਭੀਰ ਬਿਮਾਰੀ ਵਾਲੇ ਬੱਚਿਆਂ ਦੀ ਲਿਸਟ ਤਿਆਰ ਹੋਵੇਗੀ, ਟੀਕਾ ਸਭ ਤੋਂ ਪਹਿਲਾਂ ਬਿਮਾਰ ਬੱਚਿਆਂ ਨੂੰ ਲੱਗੇਗਾ। 12 ਤੋਂ 17 ਵਿੱਚ ਗੰਭੀਰ ਬਿਮਾਰ ਵਾਲੇ ਬੱਚਿਆਂ ਦੀ ਇਕ ਸੂਚੀ ਤਿਆਰ ਕੀਤੀ ਜਾਵੇਗੀ, ਤਾਂ ਕਿ ਟੀਕੇ ਦੀ ਪਹਿਲ ਤੈਅ ਕੀਤੀ ਜਾਵੇ। Zycov D ਵੈਕਸੀਨ ਦੇ Roll out ਤੋਂ ਪਹਿਲਾਂ ਲਿਸਟ ਜਨਤਕ ਕੀਤੀ ਜਾਵੇਗੀ। ਅਕਤੂਬਰ ਤੋਂ 12 ਤੋਂ 17 ਵਿੱਚ ਗੰਭੀਰ ਬਿਮਾਰੀ ਵਾਲੇ ਬੱਚਿਆਂ ਨੂੰ ਟੀਕਾ ਲੱਗਣਾ ਸ਼ੁਰੂ ਹੋ ਜਾਵੇਗਾ।

Jeeo Punjab Bureau

Leave A Reply

Your email address will not be published.