ਕਿੱਟੀ ਪਾਰਟੀ ਦੌਰਾਨ ਚੱਲ ਗੋਲੀ, ਮੌਤ

ਜੀਓ ਪੰਜਾਬ

ਗੁਰੂ ਹਰਸਹਾਏ, 26 ਅਗਸਤ

ਗੁਰੂ ਹਰਸਹਾਏ ਦੇ ਫ਼ਰੀਦਕੋਟ ਰੋਡ ਸਥਿਤ ਬਾਦਸ਼ਾਹ ਹੋਟਲ ਵਿਖੇ ਰਾਤ ਨੂੰ ਗੋਲੀ ਚੱਲਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰੂ ਹਰਸਹਾਏ ਦੇ ਥਾਣਾ ਮੁਖੀ ਵਰਿੰਦਰ ਸਿੰਘ ਨੇ ਦੱਸਿਆ ਕਿ ਰਾਤ ਬਾਦਸ਼ਾਹ ਹੋਟਲ ਵਿਖੇ ਕਿੱਟੀ ਪਾਰਟੀ ਚੱਲ ਰਹੀ ਸੀ। ਉਸ ਦੌਰਾਨ ਲੋਕਾਂ ਅਤੇ ਹੋਟਲ ਮਾਲਕ ਦੌਰਾਨ ਠੰਢੀਆਂ ਰੋਟੀਆਂ ਨੂੰ ਲੈ ਕੇ ਝਗੜਾ ਹੋਇਆ। ਇਸ ਝਗੜੇ ਦੇ ਵਧਣ ਕਾਰਨ ਹੋਟਲ ਮਾਲਕ ਨੇ ਸ਼ਹਿਰ ਦੇ ਵਿਅਕਤੀ ਟਿੰਕਾ ਸੁਨਿਆਰੇ ‘ਤੇ ਗੋਲੀ ਚਲਾ ਦਿੱਤੀ ਜਿਸ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਇਸੇ ਦੌਰਾਨ ਉਸ ਵਲੋਂ ਇਕ ਹੋਰ ਗੋਲੀ ਚਲਾਈ ਗਈ ਜੋ ਇਕ ਮਹਿਲਾ ਦੇ ਲੱਗੀ ਜਿਸ ਨੂੰ ਤੁਰੰਤ ਫ਼ਿਰੋਜ਼ਪੁਰ ਦੇ ਬਾਗ਼ੀ ਹਸਪਤਾਲ ਵਿਖੇ ਦਾਖਲ ਕੀਤਾ ਗਿਆ। ਉਸ ਦੀ ਨਾਜੁਕ ਹਾਲਤ ਨੂੰ ਦੇਖਦਿਆਂ ਉਸ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ ।ਜਾਣਕਾਰੀ ਅਨੁਸਾਰ ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਵਲੋਂ ਹੋਟਲ ਦੇ ਮਾਲਕ ਤੇ ਦੋ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ।

Jeeo Punjab Bureau

Leave A Reply

Your email address will not be published.