ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਦੀ ਕੀਤੀ ਨਿੰਦਾ

ਜੀਓ ਪੰਜਾਬ

ਨਵੀਂ ਦਿੱਲੀ, 26ਅਗਸਤ

ਕੇਂਦਰ ਸਰਕਾਰ ਵੱਲੋਂ ਕੱਲ੍ਹ ਗੰਨੇ ਦੀ ਕੀਮਤ ਵਿੱਚ 5 ਰੁਪਏ ਦਾ ਵਾਧਾ ਕੀਤਾ ਗਿਆ ਹੈ।ਕੱਲ੍ਹ ਤੋਂ ਹੀ ਭਾਜਪਾ ਦੇ ਆਗੂ ਅਤੇ ਬੁਲਾਰੇ ਇਸ ਨਿਗੂਣੀ ਕੀਮਤ ਨੂੰ ਕੇਂਦਰ ਸਰਕਾਰ ਦੀ ਉਪਲੱਬਧੀ ਵਜੋਂ ਪੇਸ਼ ਕਰ ਰਹੇ ਹਨ ।ਇਸ ਉੱਤੇ ਪ੍ਰਤਿਕਿਰਿਆ ਦੇਂਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਮੁੱਖ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਕੇਂਦਰ ਸਰਕਾਰ ਐਫਆਰਪੀ ਵਿੱਚ 5 ਰੁਪਏ ਦਾ ਵਾਧਾ ਕਰਕੇ ਇਸਨੂੰ ਇੱਕ ਇਤਿਹਾਸਕ ਫੈਸਲਾ ਦੱਸਦੇ ਹੋਏ ਆਪਣੀ ਪਿੱਠ ਥਾਪੜਣ ਤੋਂ ਨਹੀਂ ਰੁਕ ਰਹੀ ਹੈ। ਉਨ੍ਹਾਂ ਕਿਹਾ ਕਿ ਉੱਤਰੀ ਭਾਰਤ ਦੇ ਬਹੁਤ ਸਾਰੇ ਰਾਜਾਂ ਵਿੱਚ, ਗੰਨੇ ਦੀ ਐਸਏਪੀ ਇਸ ਤੋਂ ਜ਼ਿਆਦਾ ਹੈ।ਇਸ ਲਈ ਸਵਾਲ ਇਹ ਹੈ ਕਿ ਇਹ ਕੀਮਤ ਨਿਰਪੱਖ ਅਤੇ ਲਾਭਦਾਇਕ ਕਿਵੇਂ ਹੋ ਸਕਦੀ ਹੈ।

Jeeo Punjab Bureau

Leave A Reply

Your email address will not be published.