Harish Rawat ਨੇ ਕੀਤਾ ਸਪੱਸ਼ਟ, 2022 ਦੀਆਂ ਚੋਣ Capt. Amarinder Singh ਦੀ ਅਗਵਾਈ ਵਿੱਚ ਹੀ ਲੜੀਆਂ ਜਾਣਗੀਆਂ

ਜੀਓ ਪੰਜਾਬ

ਨਵੀਂ ਦਿੱਲੀ, 25 ਅਗਸਤ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਲਈ ਬਾਗੀ ਹੋਇਆ ਧੜਾ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਮਿਲਣ ਪਹੁੰਚਣ ਉਤੇ ਨਿਰਾਸ਼ਾ ਪੱਲੇ ਪਈ। ਹਰੀਸ਼ ਰਾਵਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੀ ਲੜੀਆਂ ਜਾਣਗੀਆਂ। ਇੱਕ ਨਿੱਜੀ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਹਰੀਸ਼ ਰਾਵਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਡੇ ਦਿਲ ਵਾਲੇ ਅਤੇ ਸਮਝਦਾਰ ਆਗੂ ਹਨ। ਜ਼ਿਕਰਯੋਗ ਹੈ ਕਿ ਸੀਨੀਅਰ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ, ਸੁਖਜਿੰਦਰ ਰੰਧਾਵਾ, ਚਰਨਜੀਤ ਸਿੰਘ ਚੰਨੀ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਸਮੇਤ ਸੂਬਾ ਜਨਰਲ ਸਕੱਤਰ ਪ੍ਰਗਟ ਸਿੰਘ, ਵਿਧਾਇਕ ਕੁਲਬੀਰ ਜੀਰਾ, ਵਰਿੰਦਰਜੀਤ, ਸੁਰਜੀਤ ਧੀਮਾਨ ਕੈਪਟਨ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਹਰੀਸ਼ ਰਾਵਤ ਨੂੰ ਮਿਲਣ ਦੇਹਰਾਦੂਨ ਗਏ ਸਨ। ਇਹ ਦੇਖਣਾ ਹੋਵੇਗਾ ਕਿ ਬਾਗੀ ਧੜੇ ਦਾ ਹੁਣ ਅਗਲਾ ਐਕਸ਼ਨ ਕੀ ਹੋਵੇਗਾ।

Jeeo Punjab Bureau

Leave A Reply

Your email address will not be published.