ਮਾਲੀ ਵੱਲੋਂ ਕੈਪਟਨ ’ਤੇ ਖਾਲਿਸਤਾਨੀਆਂ ਨਾਲ ਸਿੱਧੇ ਸਬੰਧਾਂ ਦੇ ਦੋਸ਼

47

ਜੀਓ ਪੰਜਾਬ ,24 ਅਗਸਤ


ਪੰਜਾਬ ਕਾਂਗਰਸ ਦੇ ਪ੍ਰ੍ਰਧਾਨ ਮਾਲਵਿੰਦਰ ਸਿੰਘ ਮਾਲੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਖੋਲ੍ਹੇ ਮੋਰਚੇ ਦੌਰਾਨ ਫੇਸਬੁੱਕ ਰਾਹੀਂ ਸ਼ੁਰੂ ਕੀਤੇ ‘ਯੁੱਧ’ ਵਿੱਚ ਛੱਡਿਆ ਇੱਕ ਤੀਰ………… ਛੱਡਿਆ ਗਿਾ ਹੈ। ਇਸ ਵਿੱਚ ਉਨ੍ਹਾਂ ਕਿਹਾ ਹੈ ਕਿ
ਇਤਿਹਾਸ ਦੇ ਝਰੋਖੇ ‘ਚੋ : ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਸਿੱਖ ਖਾਡ਼ਕੂਆਂ ਨਾਲ ਸੰਬੰਧਾਂ ਕਾਰਨ ਮੈਨੂੰ ਸੀ ਆਈ ਏ ਸਟਾਫ ਲੱਡਾ ਕੋਠੀ( ਬਹਾਦਰ ਸਿੰਘ ਵਾਲਾ, ਸੰਗਰੂਰ) ਵਿਖੇ ਕੱਚੀ ਫਾਂਸੀ ‘ਤੇ ਲਟਕਾਇਆ

 • ਗੱਲ 1993 ਦੀ ਹੈ। ਮੈ ਜਲੰਧਰ ਵਿਖੇ ਪੰਜਾਬੀ ਟਿਰਬਿਊਨ ਦਾ ਪੱਤਰਕਾਰ ਸੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਮਾਸਟਰ ਆਫ ਜਰਨਲਿਜਮ ਐਂਡ ਮਾਸ ਕਮਿਊਨੀਕੇਸਨ ਵਿੱਚ ਦਾਖਲ ਹੋਣ ਦੀ ਇੰਟਰਵਿਊ ਦੇਣ ਲਈ ਮੈ ਆਪਣੇ ਪਿੰਡ ਸਕਰੌਦੀ ਆਇਆ ਹੋਇਆ ਸੀ। ਉਸ ਵੇਲੇ ਮੇਰੇ ਖਿਲਾਫ ਮਨੁੱਖੀ ਹੱਕਾਂ ਲਈ ਜਸਟਿਸ ਬੈਂਸ ਦੀ ਅਗਵਾਈ ਵਿੱਚ ਜਾਂਚ ਪਡ਼ਤਾਲਾਂ ਵਿੱਚ ਮੋਹਰੀ ਰੋਲ ਨਿਭਾਉਣ ਕਰਕੇ ਕੇਸ ਦਰਜ ਸਨ ਪਰ ਮੈਨੂੰ ਅਦਾਲਤ ਵੱਲੋਂ ਪੇਸਗੀ ਜਮਾਨਤ ਮਿਲੀ ਹੋਈ ਸੀ
 • ਮੇਰੇ ਪਿੰਡ ਦੇ ਸਰਪੰਚ ਬਲਦੇਵ ਸਿੰਘ ਬਿੱਟੂ ਗਰੇਵਾਲ ਦੀ ਸਿੱਖਿਆ ਵਿਭਾਗ ਵਿੱਚ ਬਦਲੀ ਦੇ ਸੰਬੰਧ ਵਿੱਚ ਲੁਧਿਆਣਾ ਤੋਂ ਪੰਜਾਬੀ ਟਿਰਬਿਊਨ ਦੇ ਪੱਤਰਕਾਰ ਸਤਿਬੀਰ ਸਿੰਘ ਰਾਹੀ ਅਸੀਂ ਲੁਧਿਆਣਾ ਸਿੱਖਿਆ ਮੰਤਰੀ ਸ੍ਰੀ ਹਰਨਾਮ ਦਾਸ ਜੌਹਰ ਨੂੰ ਮਿਲਣ ਲਈ ਬੱਸ ਰਾਹੀ ਜਾ ਰਹੇ ਸੀ ਕਿ ਕਿ ਮੇਰੇ ਪਿੰਡ ਨੇਡ਼ਲੇ ਘੁਮੰਡ ਸਿੰਘ ਵਾਲਾ ਦੇ ਪੁਲਿਸ ਕੈਟ ਬਣੇ ਦੀ ਮੁਖਬਰੀ ‘ਤੇ ਮੈਨੂੰ ਮਲੇਰਕੋਟਲਾ ਤੋਂ ਐਨ ਪਹਿਲਾ ਥਾਣੇ ਅੱਗੇ ਬੱਸ ਰੋਕਕੇ ਸੁਖਦੇਵ ਸਿੰਘ ਬਰਾਡ਼, ਜੋ ਬਾਅਦ ਵਿੱਚ ਬਾਦਲ ਸਰਕਾਰ ਵੇਲੇ ਬਾਦਲ ਸਾਹਿਬ ਦਾ ਸੁਰੱਖਿਆ ਇਨਚਾਰਜ ਵੀ ਰਿਹਾ, ਹਿਰਾਸਤ ਵਿੱਚ ਲੈ ਲਿਆ
 • ਸੰਖੇਪ ਵਿੱਚ ਲੋਹਟਬੱਦੀ ਪੁਲਿਸ ਚੌਂਕੀ ਵਿੱਚ ਸਾਰਾ ਦਿਨ ਰੱਖਣ ਤੋਂ ਬਾਅਦ ਮੈਨੂੰ ਰਾਤ ਨੂੰ ਲੱਡਾ ਕੋਠੀ ਲਿਆਂਦਾ ਗਿਆ। ਲੋਹਟਬੱਧੀ ਵਾਲਾ ਚੌਂਕੀ ਇਨਚਾਰਜ ਰੌਲਾ ਪਾਉਂਦਾ ਰਿਹਾ ਕਿ ਸਾਡੇ ਗਲ ਵਿੱਚ ਤਾਂ ਪਹਿਲਾਂ ਹੀ ਪੱਤਰਕਾਰ ਰਾਮ ਸਿੰਘ ਬਿਲਿੰਗ ਨੂੰ ਮਾਰਨ ਵਾਲਾ ਸੱਪ ਪਿਆ ਹੋਇਆ ਹੈ ਆਹ ਤੁਸੀ ਇਕ ਹੋਰ ਪੱਤਰਕਾਰ ਨੂੰ ਮਾਰਨ ਲਈ ਸਾਡੇ ਗਲ ਹੀ ਕਿਊਂ ਮਡ਼ ਰਹੇ ਹੋ
 • ਅਸਲ ਮੁੱਦੇ ‘ਤੇ ਆਈਏ। ਲੱਡਾ ਕੋਠੀ ਆਉਣ ਸਾਰਾ ਮੈਨੂੰ ਅਲਫ ਨੰਗਾ ਕਰ ਦਿੱਤਾ, ਮੇਰੇ ਵੱਲੋਂ ਕੱਪਡ਼ੇ ਨਾ ਉਤਾਰਨ ਕਰਕੇ ਤਰਲੋਚਨ ਸਿੰਘ ਏ ਐਸ ਆਈ(ਜੋ ਲੌਂਡੇ ਦੇ ਨਾਮ ਨਾਲ ਮਸਹੂਰ ਸੀ) ਨੇ ਮੇਰੀ ਘਸੁੰਨ ਪਰੇਡ ਵੀ ਕੀਤੀ ਤੇ ਮੈਨੂੰ ਕੱਚੀ ਫਾਂਸੀ ‘ਤੇ ਲਟਕਾ ਦਿੱਤਾ। ਮੇਰੀ ਪੁੱਛ ਗਿੱਛ ਐਸ ਪੀ ਖਰਬੰਦਾ ਤੇ ਡੀ ਐਸ ਪੀ ਗੁਰਦੀਪ ਸਿੰਘ ਪੰਨੂ( ਜੋ ਖਿਡਾਰੀ ਹੋਣ ਕਰਕੇ ਮੁਕਾਬਲਤਨ ਚੰਗੇ ਅਫਸਰ ਵਜੋਂ ਜਾਣਿਆ ਜਾਂਦਾ ਸੀ) ਕਰ ਰਹੇ ਸਨ
 • ਮੈਨੂੰ ਪਹਿਲਾ ਸੁਆਲ ਸੀ ਤੂੰ ਨੀਲਾ ਮਹਿਲ ਵਿੱਚ ਗੁਰਜੰਟ ਸਿੰਘ ਰਾਜਸਥਾਨੀ ਨੂੰ ਬੁਲਾਕੇ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਾਇਆ ਤੇ ਉਸਨੂੰ ਦੋ ਸਪ੍ਰਿੰਗ ਫੀਲਡ ਰਾਇਫਲਾਂ ਦਿੱਤੀਆਂ। ਦੂਜਾ ਸੁਆਲ ਸੀ ਤੂੰ ਬਾਲਦ ਕਲਾਂ ਵਾਲੇ ਖਾਡ਼ਕੂ ਖੇਮ ਸਿੰਘ ਤੇ ਰਾਜ ਸਿੰਘ( ਦੋਵੇਂ ਭਰਾ, ਜੋ ਬਾਅਦ ਵਿੱਚ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤੇ ਸਨ) ਨੂੰ ਕੈਪਟਨ ਅਮਰਿੰਦਰ ਸਿੰਘ ਦੇ ਗੰਨ ਮੈਨ ਬਣਾਇਆ।
 • ਮੈਂ ਉਸ ਵੇਲੇ ਤੱਕ ਕੈਪਟਨ ਦਾ ਨੀਲਾ ਮਹਿਲ ਬਾਹਰੋਂ ਵੀ ਨਹੀ ਵੇਖਿਆ ਸੀ। ਖੇਮ ਸਿੰਘ ਨੂੰ ਮੈ ਚੰਗੀ ਤਰਾਂ ਜਾਣਦਾ ਸੀ ਪਰ ਜਦੋਂ ਤੋਂ ਉਹ ਸਿੱਖ ਖਾਡ਼ਕੂਆਂ ਵਿੱਚ ਸਾਮਿਲ ਹੋਇਆ ਸੀ ਮੈਂ ਉਸਨੂੰ ਕਦੇ ਮਿਲਿਆ ਵੇਖਿਆ ਵੀ ਨਹੀ ਸੀ। ਪਰ ਕੱਚੀ ਫਾਂਸੀ, ਜੋ ਮੇਰਾ ਮਾਸ ਨੋਚ ਰਹੀ ਸੀ, ਤੋਂ ਖਹਿਡ਼ਾ ਛੁਡਾਉਣ ਲਈ ਮੈਂ ਝੂਠ ਕਿਹਾ ਕਿ ਮੇਰੇ ਕੋਲ ਹਥਿਆਰ ਹਨ ਤੇ ਮੈਂ ਉਹ ਦੇ ਦਿੰਦਾ ਹਾਂ ਤੇ ਮੈਨੂੰ ਕੱਚੀ ਫਾਂਸੀ ਤੋਂ ਲਾਹ ਲਿਆ
 • ਮੇਰੇ ਦੋਵੇਂ ਮੋਢੇ ਨਿਕਲ ਗਏ ਸਨ ਤੇ ਤਰਲੋਚਨ ਨੇ ਮੈਨੂੰ ਕੰਧ ਨਾਲ ਖਡ਼ਾ ਕਰਕੇ ਆਪਣੀ ਤਕਨੀਕ ਨਾਲ ਧੱਫੇ ਮਾਰਕੇ ਮੇਰੇ ਮੋਢੇ ਮੁਡ਼ ਅੰਦਰ ਕਰ ਦਿੱਤੇ ਤੇ ਚਡ਼ਾ ਦਿੱਤੇ
 • ਉਸੇ ਵੇਲੇ ਸੀ ਆਈ ਏ ਇਨਚਾਰਜ ਲਾਲ ਸਿੰਘ ਇਕ ਫਾਈਲ ਲੈਕੇ ਤੇਜੀ ਨਾਲ ਅੱਗੇ ਆਇਆ ਤੇ ਬੋਲਿਆ ਕਿ ਸਰ ਇਹ ਫਾਈਲ , ਜਿਸ ਅੰਦਰ ਦਰਜ ਰਿਪੋਰਟਾਂ ਦੇ ਅਧਾਰ ‘ਤੇ ਮੇਰੀ ਪੁੱਛ ਗਿੱਛ ਹੋ ਰਹੀ ਸੀ, ਤਾਂ ਕੈਪਟਨ ਸਾਹਿਬ ਦੇ ਪੀ ਏ ਮਾਲਵਿੰਦਰ ਸਿੰਘ ਮਾਲੀ ਦੀ ਹੈ, ਸਕਰੌਦੀ ਵਾਲੇ ਮਾਲੀ ਦੀ ਫਾਈਲ ਤਾਂ ਆਹ ਹੈ
 • ਯਕਲੱਖਤ ਖਾਮੋਸੀ ਛਾ ਗਈ ਤੇ ਦੋਵੇਂ ਅਫਸਰ ਫਾਈਲ ਪਡ਼ਨ ਤੋਂ ਬਾਅਦ ਬੋਲੇ ਕਿ ਤੂੰ ਅੱਜ ਕੱਲ ਕਿੱਥੇ ਰਹਿੰਦਾ ਤੇ ਕੀ ਕਰਦਾ ਹੈ? ਮੈ ਕਿਹਾ ਮੈ ਜਲੰਧਰ ਰਹਿੰਦਾ ਹਾਂ ਤੇ ਪੰਜਾਬੀ ਟਿਰਬਿਊਨ ਦਾ ਪੱਤਰਕਾਰ ਹਾਂ। ਕਹਿੰਦੇ ਕੀ ਸਬੂਤ ਹੈ? ਮੈ ਕਿਹਾ ਮੇਰਾ ਸਰਕਾਰੀ ਪਹਿਚਾਣ ਪੱਤਰ ਮਲੇਰਕੋਟਲਾ ਪੁਲਿਸ ਕੋਲ ਹੈ ਤੇ ਅੱਜ ਦੇ ਪੰਜਾਬੀ ਟਿਰਬਿਊਨ ਵਿੱਚ ਮੇਰਾ ਜਲੰਧਰ ਦੇਸ ਭਗਤ ਯਾਦਗਾਰ ਹਾਲ ਵਿੱਚ “ ਸੀਤਲ ਦਾਸ ਯਾਦਗਾਰੀ ਸਮਾਰੋਹ “ ਸੰਬੰਧੀ ਫੀਚਰ ਮੇਰੇ ਨਾਮ ‘ਤੇ ਛਪਿਆ ਹੈ। ਪੰਨੂੰ ਕਹਿੰਦਾ ਹਾਂ ਛਪਿਆ ਤਾਂ ਹੈ ਪਰ ਤੇਰੇ ਨਾਮ ‘ਤੇ, ਇਹ ਨਹੀ ਯਾਦ। ਉਏ ਮੁੰਡਿਆ ਲਿਆ ਅੱਜ ਵਾਲਾ ਅਖਬਾਰ। ਅਖਬਾਰ ਆ ਗਿਆ ਤੇ ਉਹਨਾ ਪਡ਼ਿਆ, ਉੱਠਕੇ ਖਡ਼ੇ ਹੋ ਗਏ ਪੰਨੂ ਨੇ ਕਿਹਾ ਮੁੰਡਿਓ ਖਿਆਲ ਰੱਖਿਓ ਤੇ ਮਾਡ਼ਾ ਮੋਟਾ ਛਾਤੀ ਤੇ ਮੋਢਿਆਂ ਨੂੰ ਦੱਬ ਦੁੱਬਕੇ ਸੈੱਟ ਕਰ ਦਿਓ ਤੇ ਚੱਲੇ ਗਏ
 • ਗਰਮੀ ਤੇ ਹੁੰਦਲ ਸੀ, ਮੈਨੂੰ ਨਿਰਮਲ ਮੁਨਸੀ ਨੇ ਆਪਣੇ ਕਮਰੇ ਵਿੱਚ ਲੱਕਡ਼ ਦੇ ਸਕੰਜੇ ਵਿੱਚ ਮੇਰੇ ਦੋਵੇਂ ਪੈਰ ਗਿੱਟਿਆਂ ਕੋਲੋਂ ਫਸਾਕੇ ਪੱਖੇ ਹੇਠ ਲਿਟਾ ਦਿੱਤਾ ਤੇ ਕਿਹਾ ਪੱਤਰਕਾਰ ਸਾਹਿਬ ਤੁਹਾਨੂੰ ਏ ਕਲਾਸ ਹਵਾਲਾਤ ਦਿੱਤੀ ਹੈ ਪਰ ਸਿਕੰਜਾ ਤਾਂ ਸਾਨੂੰ ਲਾਉਣਾ ਹੀ ਪੈਣਾ। ਯੱਕਲਖਤ ਮਹੌਲ ਖੁਸਗਵਾਰ ਹੋ ਗਿਆ , ਕਹਿਣ ਲੱਗੇ ਪੱਤਰਕਾਰ ਭੁਲੇਖੇ ‘ਚ ਹੀ ਰਗਡ਼ਿਆ ਗਿਆ, ਤੇਰੀ ਜਾਨ ਬਚ ਗਈ ਤੇ ਛੱਡ ਦੇਣਗੇ ਹੁਣ ਤੈਨੂ
 • ਪਰ ਅੱਗੇ ਕੀ ਹੋਇਆ, ਉਹ ਵੀ ਘੱਟ ਦਿਲਚਸਪ ਨਹੀ। ਗਿਆਰਾਂ ਕੁ ਵਜੇ ਉੱਥੇ ਬੁੱਚਡ਼ ਵਜੋਂ ਜਾਣਿਆ ਜਾਂਦਾ ਪੁਲਸੀਆ ਆਇਆ ਤੇ ਗਾਲਾਂ ਦੀ ਬੁਛਾਡ਼ ਸੁਰੂ ਕਰ ਦਿੱਤੀ … ਤੂੰ ਤਾਂ ਪੰਥਕ ਕਮੇਟੀ ਮੈਂਬਰ ਹੈ, ਸਾਡੇ ਪੁਲਸੀਆਂ ਤੇ ਉਹਨਾਂ ਦੇ ਪਰਿਵਾਰਾਂ ਦਾ ਕਾਤਲ ਹੈ, ਗੰਦੀਆਂ ਗਾਲਾਂ ਜਾਰੀ.. ਤੂੰ ਤਾਂ ਦਿਮਾਗ ਹੈ ਕੁੱਤਿਆਂ ਦਾ …. ਹੁਣ ਚੰਡੀਗਡ਼ ਤੋਂ ਟੀਮ ਆ ਰਹੀ ਹੈ ਤੇ ਤੈਨੂੰ ਸਿਖਾਊ ਅਸਲ ਪੱਤਰਕਾਰੀ.. ਗਾਲ .. ਸਾਨੂੰ ਤਾਂ ਕੱਲ ਬਣਾ ਗਿਆ ਸੀ …
  ਮਾਲਵਿੰਦਰ ਸਿੰਘ ਮਾਲੀ
  ਸਲਾਹਕਾਰ
  ਨਵਜੋਤ ਸਿੰਘ ਸਿੱਧੂ ਪ੍ਰਧਾਨ ਪ੍ਰਦੇਸ਼ ਕਾਂਗਰਸ
 • ਹਾਲੇ ਐਨਾ ਹੀ ….

Jeeo Punjab Bureau

Leave A Reply

Your email address will not be published.