ਕੇਂਦਰੀ ਮੰਤਰੀ ਦੀ ਗ੍ਰਿਫਤਾਰ ਦੇ ਹੁਕਮ ਕੀਤੇ ਜਾਰੀ

ਜੀਓ ਪੰਜਾਬ

ਮੁੰਬਈ, 24 ਅਗਸਤ
ਮਹਾਰਾਸ਼ਟਰ ਵਿੱਚ ਕੇਂਦਰੀ ਮੰਤਰੀ ਨਾਰਾਇਣ ਰਾਣੇ ਦੀ ਗ੍ਰਿਫਤਾਰ ਦੇ ਹੁਕਮ ਜਾਰੀ ਕੀਤੇ ਗਏ ਹਨ। ਕੋਰੋਨਾ ਨਿਯਮਾਂ ਦੀ ਉਲੰਘਣਾ ਕਰਕੇ ਤਿਰੰਗਾ ਯਾਤਰਾ ਕੱਢਣ ਉਤੇ ਭਾਜਪਾ ਆਗੂ ਨਾਰਾਇਣ ਰਾਣੇ ਦੀ ਗ੍ਰਿਫਤਾਰੀ ਕੇ ਹੁਕਮ ਨਾਸਿਕ ਸੀਪੀ ਵੱਲੋਂ ਜਾਰੀ ਕੀਤੇ ਗਏ ਹਨ। ਇਸ ਲਈ ਡੀਸੀਪੀ ਪੱਧਰ ਦੇ ਅਧਿਕਾਰੀ ਦੀ ਡਿਊਟੀ ਲਗਾਈ ਗਈ ਹੈ। ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਨਾਰਾਇਣ ਰਾਣੇ ਕੇਂਦਰੀ ਮੰਤਰੀ ਅਤੇ ਰਾਜ ਸਭਾ ਮੈਂਬਰ ਹਨ, ਇਸ ਲਈ ਉਪ ਰਾਸ਼ਟਰਪਤੀ ਨੂੰ ਸੂਚਿਤ ਕਰਕੇ ਪੂਰੀ ਪ੍ਰਕਿਰਿਆ ਦਾ ਪਾਲਣ ਕੀਤਾ ਜਾਵੇ। ਨਾਸਿਕ ਪੁਲਿਸ, ਨਾਸਿਕ ਸਾਈਬਰ ਅਤੇ ਪੁਣੇ ਪੁਲਿਸ ਵਿੱਚ ਨਾਰਾਇਣ ਰਾਣੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਦੋ ਦਿਨਾਂ ਦੀ ਤਿਰੰਗਾ ਯਾਤਰਾ ਦੌਰਾਨ ਉਨ੍ਹਾਂ ਖਿਲਾਫ 36 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਪਹਿਲੇ ਦਿਨ 19 ਅਤੇ ਦੂਜੇ ਦਿਨ 17 ਦਰਜ ਕੀਤੀਆਂ ਗਈਆਂ ਹਨ।

Jeeo Punjab Bureau

Leave A Reply

Your email address will not be published.