ਸਾਬਕਾ ਜੱਥੇਦਾਰ ਦੇ ਘਰ ਇੰਟੈਲੀਜੈਂਸ ਬਿਊਰੋ ਨੇ ਮਾਰਿਆ ਛਾਪਾ

23

ਜੀਓ ਪੰਜਾਬ

ਚੰਡੀਗੜ੍ਹ, 20 ਅਗਸਤ

ਭਾਰਤ ਦੀ ਕੇਂਦਰੀ ਜਾਂਚ ਏਜੰਸੀ NIA ਅਤੇ ਖ਼ੁਫ਼ੀਆ ਏਜੰਸੀ ‘ਇੰਟੈਲੀਜੈਂਸ ਬਿਊਰੋ’ (IB) ਨੇ ਬੀਤੀ ਦੇਰ ਰਾਤੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਜਸਬੀਰ ਸਿੰਘ ਰੋਡੇ ਦੇ ਜਲੰਧਰ ’ਚ ਹਰਦਿਆਲ ਨੰਗਰ ਸਥਿਤ ਘਰ ’ਤੇ ਛਾਪਾ ਮਾਰਿਆ। ਹੁਣ ਮੀਡੀਆ ਰਿਪੋਰਟਾਂ ’ਚ ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਛਾਪੇ ਦੌਰਾਨ ‘ਕੁਝ ਧਮਾਕਾਖ਼ੇਜ਼ ਸਮੱਗਰੀ ਬਰਾਮਦ ਕੀਤੀ ਹੈ। ਉਸ ਸਮੱਗਰੀ ਵਿੱਚ ਕੀ ਕੁਝ ਹੈ, ਇਸ ਬਾਰੇ ਬਹੁਤ ਵੱਡੇ–ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਦੱਸ ਦੇਈਏ ਕਿ ਪਿਛਲੇ ਦਿਨੀਂ ਪਾਕਿਸਤਾਨ ਨਾਲ ਲੱਗਦੀ ਸਰਹੱਦ ਨਾਲ ਕੁਝ ਹਥਿਆਰ ਬਰਾਮਦ ਹੋਏ ਸਨ, ਇਸ ਸਾਰੇ ਮਾਮਲੇ ਨੂੰ ਉਸੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਜਾਂਚ ਅਧਿਕਾਰੀ ਆਪਣੇ ਨਾਲ ਜੱਥੇਦਾਰ ਰੋਡੇ ਦੇ ਪੁੱਤਰ ਗੁਰਮੁਖ ਸਿੰਘ ਨੂੰ ਵੀ ਨਾਲ ਲੈ ਗਏ ਹਨ।

ਅਧਿਕਾਰੀਆਂ ਨੇ ਆਪਣੇ ਨਾਲ ਲਿਜਾਣਾ ਤਾਂ ਜਸਬੀਰ ਸਿੰਘ ਰੋਡੇ ਨੂੰ ਹੀ ਸੀ ਪਰ ਇਸ ਵੇਲੇ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਹੈ।

ਦੱਸ ਦੇਈਏ ਕਿ ਇਸੇ ਵਰ੍ਹੇ ਜਨਵਰੀ ’ਚ ਵੀ ਐੱਨਆਈਏ ਵੱਲੋਂ ਜਸਬੀਰ ਸਿੰਘ ਰੋਡੇ ਤੋਂ ਪੁੱਛਗਿੱਛ ਕੀਤੀ ਗਈ ਸੀ। ਤਦ ਇਹ ਅਧਿਕਾਰੀ ਇਹ ਜਾਣਨਾ ਚਾਹੁੰਦੇ ਸਨ ਕਿ ਕਿਤੇ ‘ਦਹਿਸ਼ਤਗਰਦ ਤਾਕਤਾਂ ਦਾ ਧਨ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਅੰਦੋਲਨਕਾਰੀ ਕਿਸਾਨਾਂ ਨੂੰ ਤਾਂ ਨਹੀਂ ਦਿੱਤਾ ਜਾ ਰਿਹਾ।’

ਹੁਣ ਜਦੋਂ ਵੀ ਕਦੇ ਪੰਜਾਬ ਦੇ ਲੋਕ ਆਪਣੀਆਂ ਹੱਕੀ ਮੰਗਾਂ ਲਈ ਆਪਣੀ ਆਵਾਜ਼ ਬੁਲੰਦ ਕਰਦੇ ਹਨ, ਤਾਂ ਸਭ ਤੋਂ ਪਹਿਲਾਂ ਕੇਂਦਰੀ ਜਾਂਚ ਤੇ ਖ਼ੁਫ਼ੀਆ ਏਜੰਸੀ ਉਸ ਹਰੇਕ ਸਬੰਧਤ ਮੁੱਦੇ ਦਾ ਕੋਈ ਖ਼ਾਲਿਸਤਾਨੀ ਪੱਖ ਹੀ ਜ਼ਬਰਦਸਤੀ ਲੱਭਦੀਆਂ ਹਨ। ਇੰਝ ਆਪਣੀਆਂ ਕਾਰਵਾਈਆਂ ਪਾ ਕੇ ਉੱਚ–ਅਧਿਕਾਰੀ ਬਹੁਤ ਵਾਰ ਉੱਚ ਅਹੁਦੇ ਹਾਸਲ ਕਰਦੇ ਰਹੇ ਹਨ।

Jeeo Punjab Bureau

Leave A Reply

Your email address will not be published.