ਪਲਾਸਿਟਕ ਦੇ ਗੋਦਾਮ ਵਿੱਚ ਲੱਗੀ ਭਿਆਨਕ ਅੱਗ

24

ਜੀਓ ਪੰਜਾਬ

ਲੁਧਿਆਣਾ, 19 ਅਗਸਤ

ਲੁਧਿਆਣਾ ਜ਼ਿਲ੍ਹੇ ਵਿੱਚ ਅੱਜ ਸਵੇਰ ਸਮੇਂ ਇਕ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ। ਮਿਲੀ ਜਾਣਕਾਰੀ ਅਨੁਸਾਰ ਫੀਲਡ ਗੰਜ ਖੇਤਰ ਵਿੱਚ ਪਲਾਸਿਟਕ ਦੇ ਗੋਦਾਮ ਵਿੱਚ ਅੱਗ ਲੱਗ ਗਈ। ਅੱਗ ਐਨੀ ਭਿਆਨਕ ਸੀ ਕਿ ਦੇਖਦਿਆਂ ਦੇਖਦਿਆਂ ਹੀ ਸਾਰੇ ਪਾਸੇ ਧੂੰਆਂ ਹੀ ਦਿਖਾਈ ਦੇ ਰਿਹਾ ਸੀ। ਇਸ ਘਟਨਾ ਦਾ ਪਤਾ ਲਗਦਿਆਂ ਹੀ ਫਾਇਰ ਬਿਗ੍ਰੇਡ ਮੌਕੇ ਉਤੇ ਪਹੁੰਚ ਗਈ। ਫਾਇਰ ਬਿਗ੍ਰੇਡ ਵੱਲੋਂ ਅੱਗ ਬਝਾਉਣ ਲਈ ਯਤਨ ਕੀਤੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਵਿੱਚ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।

Jeeo Punjab Bureau

Leave A Reply

Your email address will not be published.