ਛੇ ਫੁੱਟ ਲੋਹੇ ਦਾ ਐਂਗਲ ਛਾਤੀ ਦੇ ਹੋਇਆ ਆਰ-ਪਾਰ, ਫਿਰ ਵੀ ਡਾਕਟਰਾਂ ਨਾਲ ਲਗਾਤਾਰ ਕਰਦਾ ਰਿਹਾ ਗੱਲਬਾਤ

ਜੀਓ ਪੰਜਾਬ

ਚੰਡੀਗੜ੍ਹ, 14 ਅਗਸਤ

ਬਠਿੰਡਾ ਜ਼ਿਲ੍ਹੇ ਦੇ ਲਹਿਰਾ ਮੁਹੱਬਤਪਿੰਡ ਵਿੱਚ ਛੋਟੇ ਹਾਥੀ ਦਾ ਟਾਇਰ ਫਟਣ ਕਾਰਨ ਸੀਟ ਉਤੇ ਬੈਠੇ ਨੌਜਵਾਨ ਹਰਦੀਪ ਦੀ ਛਾਤੀ ਵਿੱਚ ਸੜਕ ਦੇ ਕਿਨਾਰੇ ਲੱਗਾ ਛੇ ਫੁੱਟ ਦੇ ਲੋਹੇ ਦਾ ਐਂਗਲ ਛਾਤੀ ਦੇ ਆਰ-ਪਾਰ ਹੋ ਗਿਆ। ਨੌਜਵਾਨ ਨੂੰ ਰਾਹਗੀਰਾਂ ਦੁਆਰਾ ਬੜੀ ਮੁਸ਼ਕਲ ਨਾਲ ਆਦੇਸ਼ ਹਸਪਤਾਲ ਲਿਜਾਇਆ ਗਿਆ ।ਹਸਪਤਾਲ ‘ਚ 6 ਡਾਕਟਰਾਂ ਸਮੇਤ 21 ਪੈਰਾ -ਮੈਡੀਕਲ ਮੈਂਬਰਾਂ ਦੀ ਟੀਮ ਨੇ ਪੰਜ ਘੰਟਿਆਂ ਦੇ ਆਪਰੇਸ਼ਨ ਤੋਂ ਬਾਅਦ ਲੋਹੇ ਦੇ ਐਂਗਲ ਨੂੰ ਕੱਟ ਕੇ ਬਾਹਰ ਕੱਢਿਆ।

ਨੌਜਵਾਨਾਂ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਹਸਪਤਾਲ ਦੇ ਸਰਜਨ ਡਾ: ਸੰਦੀਪ ਢੰਡ ਨੇ ਦੱਸਿਆ ਕਿ ਜੇਕਰ ਲੋਹੇ ਦਾ ਐਂਗਲ ਦਿਲ ਨੂੰ ਥੋੜਾ ਜਿਹਾ ਵੀ ਛੂਹ ਜਾਂਦਾ ਤਾਂ ਨੌਜਵਾਨ ਦੀ ਮੌਤ ਹੋ ਜਾਂਦੀ। ਨੌਜਵਾਨ ਦੀ ਛਾਤੀ ਦੇ ਆਰ-ਪਾਰ ਹੋਏ ਐਂਗਲ ਨੂੰ ਹਟਾਉਣਾ ਕੋਈ ਸੌਖਾ ਕੰਮ ਨਹੀਂ ਸੀ। ਜਦੋਂ ਨੌਜਵਾਨ ਨੂੰ ਹਸਪਤਾਲ ਲਿਆਂਦਾ ਗਿਆ, ਉਹ ਡਾਕਟਰਾਂ ਨਾਲ ਲਗਾਤਾਰ ਗੱਲਬਾਤ ਕਰ ਰਿਹਾ ਸੀ । ਡਾਕਟਰਾਂ ਨੇ ਪਹਿਲਾਂ ਦੋਵਾਂ ਪਾਸਿਆਂ ਤੋਂ ਛੇ ਫੁੱਟ ਦੇ ਲੋਹੇ ਦੇ ਐਂਗਲ ਨੂੰ ਕੱਟਿਆ, ਫਿਰ ਬੇਹੋਸ਼ ਕਰ ਕੇ ਆਪਰੇਸ਼ਨ ਸ਼ੁਰੂ ਕਰ ਦਿੱਤਾ। ਡਾਕਟਰਾਂ ਨੂੰ ਪਤਾ ਸੀ ਕਿ ਆਪਰੇਸ਼ਨ ਦੇ ਦੌਰਾਨ ਜਿਵੇਂ ਹੀ ਐਂਗਲ ਦਾ ਕੱਟਿਆ ਹੋਇਆ ਟੁਕੜਾ ਬਾਹਰ ਨਿਕਲਦਾ ਹੈ, ਖੂਨ ਵੱਡੀ ਮਾਤਰਾ ਵਿਚ ਨਿਕਲੇਗਾ, ਜੋ ਕਿ ਨੌਜਵਾਨ ਲਈ ਘਾਤਕ ਹੋ ਸਕਦਾ ਸੀ।

Leave A Reply

Your email address will not be published.