ਕਿੰਨੌਰ ਵਿੱਚ ਜ਼ਮੀਨ ਖਿਸਕਣ ਕਾਰਨ ਮਲਬੇ ਹੇਠ ਦੱਬੇ 13 ਲੋਕਾਂ ਦੀ ਲਾਸ਼ਾ ਬਰਾਮਦ

24

ਜੀਓ ਪੰਜਾਬ

ਕਿੰਨੌਰ, 12 ਅਗਸਤ

ਬੀਤੇ ਕੱਲ੍ਹ ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ਵਿੱਚ ਜ਼ਮੀਨ ਖਿਸਕਣ ਕਾਰਨ ਮਲਬੇ ਹੇਠ ਦੱਬੇ 13 ਲੋਕਾਂ ਦੀ ਲਾਸ਼ਾ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਭਾਰਤ-ਤਿੱਬਤ ਸੀਮਾ ਪੁਲਿਸ ਦੇ ਜਵਾਨ ਨੇ ਅੱਜ ਸਵੇਰੇ ਮਲਬੇ ਹੇਠਾਂ ਦੱਬੀਆਂ ਤਿੰਨ ਹੋਰ ਲਾਸ਼ਾ ਬਰਾਮਦ ਕੀਤੀਆਂ ਹਨ। ਇਸ ਨਾਲ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧਕੇ 13 ਹੋ ਗਈ। 14 ਲੋਕਾਂ ਨੂੰ ਮਲਬੇ ਹੇਠੋਂ ਸੁਰੱਖਿਅਤ ਕੱਢਿਆ ਗਿਆ ਹੈ। 20-25 ਲੋਕ ਅਜੇ ਵੀ ਲਾਪਤਾ ਹਨ। ਜਵਾਨਾਂ ਵੱਲੋਂ ਬਸ ਦਾ ਮਲਬਾ ਵੀ ਕੱਢ ਲਿਆ ਗਿਆ ਹੈ। ਇਹ ਸੜਕ ਤੋਂ ਲਗਭਗ 500 ਮੀਟਰ ਹੇਠਾਂ ਅਤੇ ਸਤਲੁਜ ਨਦੀ ਦੇ ਤਲ ਤੋਂ 200 ਮੀਟਿੰਗਰ ਉਪਰ ਲਟਕਿਆ ਹੋਇਆ ਸੀ। ਆਈਟੀਬੀਪੀ ਦੇ 300 ਜਵਾਨ, ਐਨਡੀਆਰਐਫ ਦੇ ਕਰੀਬ 30 ਅਤੇ ਐਸਡੀਆਰਐਫ ਦੇ 30-40 ਜਵਾਨ ਬਚਾਅ ਕੰਮਾਂ ਵਿੱਚ ਲੱਗੇ ਹੋਏ ਹਨ।

Jeeo Punjab Bureau

Leave A Reply

Your email address will not be published.