ਅੱਜ ਫੇਰ ਸਰਕਾਰੀ ਹਾਈ ਸਕੂਲ ਵਿਚ 6 ਬੱਚੇ ਮਿਲੇ ਪਾਜੀਟਿਵ

39

ਜੀਓ ਪੰਜਾਬ

ਚੰਡੀਗੜ੍ਹ, 11 ਅਗਸਤ

ਹਲਕਾ ਉੜਮੁੜ ਟਾਂਡਾ ਦੇ ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਜਾਜਾ ਦੇ ਸਰਕਾਰੀ ਹਾਈ ਸਕੂਲ ਚ 6 ਬੱਚੇ ਪਾਜੀਟਿਵ ਅਉਣ ਤੇ ਬੱਚਿਆਂ ਦੇ ਮਾਤਾ ਪਿਤਾ ਚ ਡਰ ਤੇ ਦਹਿਸ਼ਤ ਦਾ ਮਹੌਲ ਪੈਦਾ ਹੋ ਗਿਆ ।

ਮਿਲੀ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਟਾਂਡਾ ਦੀ ਕੌਵਿੰਡ19 ਟੀਮ ਵਲੋਂ ਬਲਾਕ ਟਾਂਡਾ ਦੇ ਪਿੰਡ ਜਾਜਾ ਦੇ ਸਰਕਾਰੀ ਹਾਈ ਸਕੂਲ ਵਿਖੇ ਬੁੱਧਵਾਰ ਸਵੇਰੇ ਵੱਖ ਵੱਖ ਕਲਾਸਾਂ ਦੇ 86 ਬੱਚਿਆਂ ਤੇ 13 ਅਧਿਆਪਕਾਂ ਦੀ ਕਰੋਨਾ ਸੈਪਲਿੰਗ ਕੀਤੀ ਗਈ , ਜਿਸ ਵਿੱਚ 6 ਬੱਚੇ ਵੱਖ ਵੱਖ ਕਲਾਸਾਂ ਦੇ ਪਾਜੀਟਿਵ ਪਾਏ ਗਏ , ਜਿੰਨਾ ਵਿੱਚੋਂ 9ਵੀਂ ਕਲਾਸ ਦਾ ਇੱਕ ਬੱਚਾ , 7ਵੀਂ ਕਲਾਸ ਦੇ 3 ਬੱਚੇ ਜਦਕਿ 10ਵੀਂ ਕਲਾਸ ਦੇ 2 ਬੱਚੇ ਹਨ । ਜਿਲ੍ਹਾ ਸਿਹਤ ਵਿਭਾਗ ਵਲੋਂ ਪਾਜੀਟਿਵ ਆਏ ਬੱਚਿਆਂ ਨੂੰ ਘਰ ਅੰਦਰ ਹੀ ਕੁਆਰਟਾਈਨ ਕਰ ਦਿੱਤਾ ਗਿਆ ਤੇ ਸਕੂਲ ਨੂੰ ਐਤਵਾਰ ਤੱਕ ਅਗਲੇ ਹੁਕਮਾਂ ਲਈ ਬੰਦ ਕਰ ਦਿੱਤਾ ਗਿਆ ਜਦਕਿ ਬਾਕੀ ਬੱਚਿਆਂ ਦੀ ਸੈਪਲਿੰਗ ਅਜੇ ਕੀਤੀ ਜਾਵੇਗੀ । ਪ੍ਰਿੰਸੀਪਲ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਦੀ ਜਾਣਕਾਰੀ ਜਿਲ੍ਹਾ ਸਿਖਿਆ ਅਫਸਰ ਨੂੰ ਭੇਜ ਦਿੱਤੀ ਹੈ ।

Jeeo Punjab Bureau

Leave A Reply

Your email address will not be published.