ਡਾਕਘਰ ‘ਚ ਡੇਰਾ ਪ੍ਰੇਮੀਆਂ ਦੀ ਲੱਗੀ ਭੀੜ, ਭੇਜ ਰਹੇ ਹਨ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ

ਜੀਓ ਪੰਜਾਬ

ਚੰਡੀਗੜ੍ਹ, 10 ਅਗਸਤ

ਸਿਰਸਾ ਦੇ ਮੁੱਖ ਡਾਕਘਰ ‘ਚ ਸਵੇਰ ਤੋਂ ਸ਼ਾਮ ਤਕ ਭੀੜ ਜਮ੍ਹਾਂ ਰਹਿਣ ਲੱਗੀ ਹੈ। ਡਾਕਘਰ ‘ਚ ਸਭ ਤੋਂ ਵੱਧ ਜਬਰ ਜਨਾਹ ਦੇ ਦੋਸ਼ੀ ਰਾਮ ਰਹੀਮ ਦੇ ਜਨਮਦਿਨ ਨੂੰ ਲੈ ਕੇ ਡੇਰਾ ਪ੍ਰੇਮੀਆਂ ਦੀ ਭੀੜ ਨਜ਼ਰ ਆ ਰਹੀ ਹੈ। ਡੇਰਾ ਪੈਰੋਕਾਰ ਰੋਹਤਕ ਸਥਿਤ ਸੁਨਾਰੀਆ ਜੇਲ੍ਹ ‘ਚ ਬੰਦ ਡੇਰਾ ਮੁਖੀ ਗੁਰੀਮਤ ਸਿੰਘ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦੇਣ ਲਈ ਗ੍ਰੀਟਿੰਗ ਭੇਜ ਰਹੇ ਹਨ। ਇਸ ਦੇ ਨਾਲ ਹੀ 22 ਅਗਸਤ ਨੂੰ ਰੱਖੜੀ ਸਬੰਧੀ ਰੱਖੜੀਆਂ ਭੇਜੀਆਂ ਜਾ ਰਹੀਆਂ ਹਨ। ਡੇਰਾ ਪੈਰੋਕਾਰਾਂ ‘ਚ ਔਰਤਾਂ ਦੀ ਗਿਣਤੀ ਜ਼ਿਆਦਾ ਸੀ। ਡੇਰਾ ਮੁਖੀ ਦਾ ਜਨਮਦਿਨ 15 ਅਗਸਤ ‘ਤੇ ਪਹਿਲਾਂ ਡੇਰਾ ਸੱਚਾ ਸੌਦਾ ‘ਚ ਧੂਮਧਾਮ ਨਾਲ ਮਨਾਇਆ ਜਾਂਦਾ ਸੀ। ਹਜ਼ਾਰਾਂ ਡੇਰਾ ਪੈਰੋਕਾਰ ਪਹੁੰਚਦੇ ਸਨ। ਡੇਰੇ ਵੱਲੋਂ ਪੌਦੇ ਲਾਉਣ, ਖ਼ੂਨਦਾਨ ਵਰਗੇ ਕੰਮ ਹੁੰਦੇ ਸਨ।

Jeeo Punjab Bureau

Leave A Reply

Your email address will not be published.