ਮਿੱਡੂਖੇੜਾ ਕਤਲ ਕੇਸ ਵਿਚ ਪੁਲਿਸ ਨੇ ਇਕ ਦੀ ਕੀਤੀ ਸ਼ਨਾਖ਼ਤ

ਜੀਓ ਪੰਜਾਬ

ਚੰਡੀਗੜ੍ਹ, 9 ਅਗਸਤ

ਬੀਤੇ ਦਿਨੀਂ ਮੋਹਾਲੀ ਵਿਖੇ ਹੋਏ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਕਤਲ ਕੇਸ ਵਿਚ ਪੁਲਿਸ ਨੇ ਇਕ ਦੀ ਸ਼ਨਾਖ਼ਤ ਕਰ ਲਈ ਹੈ। ਸੂਤਰਾਂ ਮੁਤਾਬਕ ਇਸ ਸ਼ੂਟਆਊਟ ਵਿਚ ਖੱਬੇ ਹੱਥ ਨਾਲ ਗੋਲੀ ਚਲਾ ਰਿਹਾ ਗੈਂਗਸਟਰ ਵਿਨੇ ਦਿਓੜਾ ਹੈ ਜੋ ਗੈਂਗਸਟਰ ਲਵ ਦਿਓੜਾ ਦਾ ਭਰਾ ਹੈ। ਲਵ ਦਿਓੜਾ ਨੂੰ ਲਾਰੈਂਸ ਬਿਸ਼ਨੋਈ ਗੈਂਗ ਨੇ ਕਤਲ ਕਰ ਦਿੱਤਾ ਸੀ।

 ਸੂਤਰਾਂ ਅਨੁਸਾਰ ਵਿਨੇ ਦਿਓੜਾ ਕੋਟਕਪੁਰਾ ਦਾ ਰਹਿਣ ਵਾਲਾ ਹੈ ਜਿਸ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਨੇ ਕੋਟਕਪੁਰਾ ਵਿਚ ਛਾਪੇਮਾਰੀ ਕੀਤੀ ਹੈ  ਤੇ ਮੁਹਾਲੀ ਵਿਚ ਵੀ ਕਈ ਫਲੈਟਾਂ ਵਿੱਚ ਛਾਪੇਮਾਰੀ ਕੀਤੀ ਹੈ। 

ਸੂਤਰ ਇਹ ਵੀ ਦੱਸਦੇ ਹਨ ਕਿ ਵਾਰਦਾਤ ਵੇਲੇ ਵਰਤੀ ਗਈ ਆਈ ਟਵੰਟੀ ਕਾਰ ਦੀ ਸ਼ਨਾਖਤ ਦੀ ਪੁਲਸ ਨੇ ਕਰ ਲਈ ਹੈ ਜਿਸ ਤੇ ਜਾਅਲੀ ਨੰਬਰ ਲੱਗਿਆ ਹੋਇਆ ਸੀ ਉਹ ਕਾਰ ਮੁਹਾਲੀ ਦੇ ਇੱਕ ਪਿੰਡ ਦੀ ਹੈ ਚੌਂਕੀ ਐੱਚਡੀਐੱਫਸੀ ਬੈਂਕ ਤੋਂ ਲੋਨ ਤੇ ਹੈ ਜੋ ਕਿ ਆਨਲਾਈਨ ਟੈਕਸੀ ਕੰਪਨੀ ਚ ਲਗਾਈ ਗਈ ਸੀ ।ਇਸ ਤੋਂ ਪਹਿਲਾਂ ਬੰਬੀਹਾ ਗਰੁੱਪ ਨੇ ਇਹ ਕਤਲ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਤੇ ਲਈ ਸੀ ਜਿਸ ਤੋਂ ਬਾਅਦ ਲਾਰੇਂਸ ਬਿਸ਼ਨੋਈ ਨੇ ਫੇਸਬੁੱਕ ਪੇਜ ਤੇ ਬਦਲਾ ਲੈਣ ਦੀ ਗੱਲ ਆਖੀ ਸੀ ।

Jeeo Punjab Bureau

Leave A Reply

Your email address will not be published.