ਆਂਗਣਵਾੜੀ ਵਰਕਰ ਨੇ ਫਾਈਨੈਂਸਰ ਦੇ ਨਾਮ ਸੁਸਾਇਡ ਨੋਟ ਲਿਖ ਕੇ ਕੀਤੀ ਖੁਦਕੁਸ਼ੀ

ਜੀਓ ਪੰਜਾਬ

ਅਬੋਹਰ, 6 ਅਗਸਤ

ਇਥੋਂ ਨਜ਼ਦੀਕੀ ਪਿੰਡ ਬੁਰਜ ਮੁਹਾਰ ਦੀ ਆਂਗਣਵਾੜੀ ਵਰਕਰ ਨੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਬੁਰਜ ਮੁਹਾਰ ਦੀ ਆਂਗਣਵਾੜੀ ਵਰਕਰ ਗੁਰਪ੍ਰੀਤ ਕੌਰ ਸਿੱਧੂ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਅੱਜ ਦਿਨ ਸਮੇਂ ਉਸਨੇ ਕੋਈ ਜ਼ਹਿਰੀਲੀ ਵਸਤੂ ਖਾ ਲਈ ਜਿਸ ਨਾਲ ਉਸਦੀ ਮੌਤ ਹੋ ਗਈ। ਉਸ ਵੱਲੋਂ ਲਿਖਿਆ ਗਿਆ ਇਕ ਸੁਸਾਇਡ ਨੋਟ ਮਿਲਿਆ ਹੈ, ਜਿਸ ਉਤੇ ਲਗਭਗ 20 ਫਾਈਨੈਂਸਰਾਂ ਦੇ ਨਾਮ ਲਿਖੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਫਾਈਨੈਂਸਰਾਂ ਤੋਂ ਪ੍ਰੇਸ਼ਾਨ ਹੋ ਕੇ ਉਸ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Jeeo Punjab Bureau

Leave A Reply

Your email address will not be published.