Punjab Ministers and MLAs ਨੇ ਮੁਤਵਾਜ਼ੀ Jathedar Dhyan Singh Mand ਨੂੰ ਚਿੱਠੀ ਲਿਖ ਕੇ ਛੇੜੀ ਨਵੀਂ ਚਰਚਾ

ਬਰਗਾੜੀ ਮੋਰਚਾ ਉਠਾਉਣ ਵੇਲੇ ਹੋਏ ਸਮਝੌਤੇ ਵੇਲੇ ਕੈਪਟਨ ‘ਤੇ ਜ਼ੁੰਮੇਵਾਰੀ ਸੁੱਟਣ ਦੇ ਯਤਨ

ਜੀਓ ਪੰਜਾਬ

ਚੰਡੀਗੜ੍ਹ, 4 ਅਗਸਤ

ਅਕਾਲ ਤਖਤ ਦੇ ਮੁਤਵਾਜ਼ੀ ਤੇ ਮਿਆਦ ਪੁਗਾ ਚੁੱਕੇ ਅਕਾਲ ਤਖਤ ਦੇ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ Capt. Amarinder Governmentਵੱਲੋਂ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਇਨਸਾਫ਼ ਦੀ ਸਿਆਸਤ ਦਾ ਪੱਲਾ ਛੱਡਕੇ 75:25 ਦੀ ਸਿਆਸਤ ਕਰਨ ਲਈ ਕੈਪਟਨ ਨੂੰ ਕਟਹਿਰੇ ਵਿੱਚ ਖੜਾ ਕਰਨ ਦੀ ਥਾਂ ਕੈਪਟਨ ਦੀ ਕਾਰਗੁਜ਼ਾਰੀ ਖਿਲਾਫ ਅਵਾਜ਼ ਉਠਾਉਣ ਵਾਲੇ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨੂੰ ਹੀ ਦੋਸ਼ੀ ਸਾਬਤ ਕਰਨ ਦੀ ਵਿਉਂਤਵੰਦੀ ਦੇ ਪੈਰ ਉੱਖੜ ਦਿੱਤੇ ਹਨ।  ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨੇ ਜਥੇਦਾਰ ਮੰਡ ਵੱਲੋਂ ਸਿੱਖ ਸੰਗਤਾਂ ਨੂੰ ਗੁਮਰਾਹ ਕਰਨ ਵਾਲੀ ਬਿਆਨਬਾਜੀ ਨੂੰ ਨਕਾਰਦਿਆਂ ਆਪਣੇ ਵੱਲੋਂ 2 ਅਗਸਤ ਤੋਂ ਪਹਿਲਾਂ ਮੰਡ ਕੋਲ ਪਹੁੰਚਾਈ ਚਿੱਠੀ ਜਨਤਕ ਕੀਤੀ ਹੈ।

ਚਿੱਠੀ ਵਿਚ ਕੀ ਲਿਖਿਆ ਹੈ ਪੜੋ…

ਆਪ ਜੀ ਵਲੋਂ ਪੱਤਰ ਪ੍ਰਾਪਤ ਹੋਇਆ ਹੈ ਕਿ ਅਸੀਂ 2 ਅਗਸਤ, 2021 ਦਿਨ ਮੰਗਲਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਹਾਜ਼ਰ ਹੋ ਕੇ ਬਰਗਾੜੀ ਮੋਰਚੇ ਨੂੰ ਸਮਾਪਤ ਕਰਨ ਲਈ ਮੰਗਾਂ ਮੰਨਣ ਦੇ ਦਿੱਤੇ ਗਏ ਭਰੋਸੇ ਉੱਤੇ ਪੰਜਾਬ ਸਰਕਾਰ ਵਲੋਂ ਅਮਲ ਨਾ ਕਰਨ ਅਤੇ ਬੇਅਦਬੀ ਦੀਆਂ ਘਟਨਾਵਾਂ ਨਾਲ ਜੁੜੇ ਮਾਮਲਿਆਂ ਵਿਚੋਂ ਇੱਕ ਨੂੰ ਵੀ ਹੱਲ ਨਾ ਕਰਨ ਸਬੰਧੀ ਆਪਣਾ ਸਪਸ਼ਟੀਕਰਨ ਦੇਈਏ।

ਇਸ ਸਬੰਧੀ ਸਭ ਤੋਂ ਪਹਿਲੀ ਬੇਨਤੀ ਇਹ ਹੈ ਕਿ ਆਪ ਜੀ ਨੂੰ ਵੀ ਭਲੀਭਾਂਤ ਪਤਾ ਹੈ ਕਿ ਅਸੀਂ ਆਪ ਜੀ ਅਤੇ ਸੂਬੇ ਦੇ ਮੁੱਖ ਮੰਤਰੀ ਜੀ ਵਿਚਕਾਰ ਇੱਕ ਕੜੀ ਵਜੋਂ ਕੰਮ ਕਰ ਰਹੇ ਸੀ।ਅਸੀਂ ਜੋ ਵੀ ਭਰੋਸਾ ਆਪ ਜੀ ਨੂੰ ਦਿੱਤਾ ਸੀ ਉਹ ਮੁੱਖ ਮੰਤਰੀ ਜੀ ਵਲੋਂ ਹੀ ਦਿੱਤਾ ਸੀ।ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਇਸ ਤੋਂ ਬਾਅਦ ਵਾਪਰੀਆਂ ਪੁਲੀਸ ਗੋਲੀਬਾਰੀ ਦੀਆਂ ਘਟਨਾਵਾਂ ਦੀ ਪੜਤਾਲ ਕਰ ਕੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿਵਾਉਣੀਆਂ ਪੰਜਾਬ ਸਰਕਾਰ ਦੇ ਗ੍ਰਹਿ ਤੇ ਪੁਲੀਸ ਵਿਭਾਗ ਦਾ ਕੰਮ ਹੈ ਜੋ ਮੁੱਖ ਮੰਤਰੀ ਜੀ ਦੇ ਸਿੱਧੇ ਕੰਟਰੋਲ ਹੇਠ ਹੈ।ਇਸ ਲਈ ਇਹਨਾਂ ਕੇਸਾਂ ਦੀ ਪ੍ਰਗਤੀ ਸਬੰਧੀ ਪੂਰੀ ਜਾਣਕਾਰੀ ਤਾਂ ਮੁੱਖ ਮੰਤਰੀ ਜੀ ਹੀ ਦੇ ਸਕਦੇ ਹਨ।

ਦੂਜੀ ਬੇਨਤੀ ਇਹ ਹੈ ਕਿ ਭਾਵੇਂ ਆਪ ਜੀ ਵਲੋਂ ਗੱਲਬਾਤ ਲਈ ਨਿਯੁਕਤ ਕੀਤੇ ਗਏ ਕੁਝ ਵਿਅਕਤੀਆਂ ਦੀ ਸਰਕਾਰ (ਮੁੱਖ ਮੰਤਰੀ) ਨਾਲ ਗੱਲਬਾਤ ਵਿਚ ਅਸੀਂ ਕੜੀ ਵਜੋਂ ਭੂਮਿਕਾ ਨਿਭਾਅ ਰਹੇ ਸੀ, ਪਰ ਸਾਡੀ ਜਾਣਕਾਰੀ ਅਨੁਸਾਰ ਕੁਝ ਪੁਲੀਸ ਅਤੇ ਸਿਵਲ ਅਧਿਕਾਰੀਆਂ ਰਾਹੀਂ ਆਪ ਜੀ ਮੁੱਖ ਮੰਤਰੀ ਜੀ ਨਾਲ ਸਿੱਧੇ ਸੰਪਰਕ ਵਿਚ ਵੀ ਸੀ।ਤੁਹਾਡੇ ਨੇੜਲੇ ਸਾਥੀ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਬਹੁਤ ਵਾਰੀ ਜਨਤਕ ਤੌਰ ਉੱਤੇ ਕਿਹਾ ਹੈ ਕਿ ਮੋਰਚਾ ਸਮਾਪਤ ਕਰਨ ਤੋਂ ਪਹਿਲਾਂ ਆਪ ਜੀ ਨੇ ਮੁੱਖ ਮੰਤਰੀ ਜੀ ਨਾਲ ਸਿੱਧੀ ਗੱਲਬਾਤ ਵੀ ਕੀਤੀ ਸੀ।ਭਾਈ ਦਾਦੂਵਾਲ ਨੇ ਜਨਤਕ ਤੌਰ ਉੱਤੇ ਕਿਹਾ ਹੈ, “ਮੰਡ ਸਾਹਿਬ ਨੇ ਸਾਨੁੰ ਦਸਿਆ ਕਿ ਮੇਰੀ ਮੁੱਖ ਮੰਤਰੀ ਜੀ ਨਾਲ ਗੱਲ ਹੋ ਗਈ ਹੈ।ਮੈਨੂੰ ਉਹਨਾਂ ਵਲੋਂ ਦਿੱਤੇ ਗਏ ਭਰੋਸੇ ਉੱਤੇ ਪੂਰਾ ਯਕੀਨ ਹੈ।ਇਸ ਲਈ ਅੱਜ ਹੀ ਮੋਰਚਾ ਸਮਾਪਤ ਕਰਨਾ ਹੈ।”

ਤੀਜੀ ਬੇਨਤੀ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਗੁਰਦੁਆਰਾ ਬੋਰਡ ਤਖ਼ਤ ਸਚਿਖੰਡ ਸ੍ਰੀ ਅਬਿਚਲਨਗਰ ਸਾਹਿਬ, ਨਾਦੇੜ ਅਤੇ ਪ੍ਰਬੰਧਕ ਕਮੇਟੀ ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਸਮੇਤ ਸਿੱਖ ਪੰਥ ਦੀਆਂ ਸਾਰੀਆਂ ਹੀ ਚੁਣੀਆਂ ਹੋਈਆਂ ਸੰਸਥਾਵਾਂ ਵਲੋਂ ਆਪ ਜੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਵਲੋਂ ਮਾਨਤਾ ਨਹੀਂ ਦਿੱਤੀ ਗਈ।ਅਜਿਹੇ ਹਾਲਾਤ ਵਿਚ ਆਪ ਜੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਉੱਤੇ ਕੋਈ ਵੀ ਮੀਟਿੰਗ ਕਰਨ ਸਮੇਂ ਪਹਿਲਾਂ ਦੀ ਤਰਾਂ ਸਿੱਖ ਪੰਥ ਦੀ ਵਾਹਦ ਨੁਮਾਇੰਦਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਝਗੜਾ ਖੜਾ ਹੋਣ ਦਾ ਪੂਰਾ ਪੂਰਾ ਖ਼ਦਸ਼ਾ ਹੈ।ਇਸ ਝਗੜੇ ਨਾਲ ਸਿੱਖ ਪੰਥ ਵਿਚ ਇਸ ਮਾਮਲੇ ਉੱਤੇ ਮੁੜ ਬਖੇੜਾ ਅਤੇ ਵਿਵਾਦ ਖੜ੍ਹਾ ਹੋ ਜਾਵੇਗਾ ਜਿਸ ਤੋਂ ਹਰ ਹਾਲਤ ਵਿਚ ਬਚਣਾ ਚਾਹੀਦਾ ਹੈ।

ਇਸ ਲਈ ਅਸੀਂ ਆਪ ਜੀ ਨੂੰ ਸਨਿਮਰ ਬੇਨਤੀ ਕਰਦੇ ਹਾਂ ਕਿ ਜੇ ਤੁਸੀਂ ਬਰਗਾੜੀ ਮੋਰਚੇ ਦੇ ਡਿਕਟੇਟਰ ਹੋਣ ਦੇ ਨਾਤੇ ਮੋਰਚੇ ਦੀਆਂ ਮੰਨੀਆਂ ਗਈਆਂ ਮੰਗਾਂ ਦੀ ਪ੍ਰਗਤੀ ਸਬੰਧੀ ਸਾਡੇ ਨਾਲ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਸਮੁੱਚੇ ਸਿੱਖ ਪੰਥ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਸਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਹਾਜ਼ਰ ਹੋ ਕੇ ਸਪਸ਼ਟੀਕਰਨ ਦੇਣ ਲਈ ਬੁਲਾਉਣ ਨਾਲੋਂ ਬਿਹਤਰ ਇਹ ਹੋਵੇਗਾ ਕਿ ਇਸ ਸਬੰਧੀ ਗੱਲਬਾਤ ਚੰਡੀਗੜ੍ਹ ਜਾਂ ਕਿਸੇ ਹੋਰ ਥਾਂ ਉੱਤੇ ਕੀਤੀ ਜਾ ਸਕਦੀ ਹੈ।

Jeeo Punjab Bureau

Leave A Reply

Your email address will not be published.