ਨਹਿਰ ’ਚ ਡਿੱਗਣ ਕਾਰਨ ਇਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ

ਜੀਓ ਪੰਜਾਬ

ਹਨੁਮਾਨਗੜ੍ਹ, 2 ਅਗਸਤ

ਰਾਜਸਥਾਨ ਦੇ ਜ਼ਿਲ੍ਹਾ ਹਨੁਮਾਨਗੜ੍ਹ ਵਿੱਚ ਇਕ ਕਾਰ ਨਹਿਰ ’ਚ ਡਿੱਗਣ ਕਾਰਨ ਇਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਹੋ ਗਈ, ਦੋ ਲਾਪਤਾ ਹਨ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਮ੍ਰਿਤਕਾਂ ਦੀ ਪਹਿਚਾਣ 36 ਸਾਲਾ ਸੁਮਨ, ਉਸਦੀ ਬੇਟੀ 14 ਸਾਲਾ ਮਿਨਾਕਸ਼ੀ, ਬੇਟਾ ਮਨੀਸ਼ 7 ਸਾਲ ਅਤੇ ਉਨ੍ਹਾਂ ਦੀ ਸਾਲੀ ਮੰਜੂ 36 ਸਾਲ ਕਾਰ ਵਿੱਚ ਸਵਾਰ ਸਨ।

ਸੁਮਨ, ਮਿਨਾਕਸ਼ੀ ਅਤੇ ਮੰਜੂ ਦੀਆਂ ਲਾਸ਼ਾ ਰੰਜੀਤਪੁਰ ਪਿੰਡ ਦੇ ਨੇੜੇਓ ਕੱਢ ਲਈਆਂ ਹਨ। ਪੁਲਿਸ ਨੇ ਇਸ ਲਈ ਨਹਿਰ ਵਿੱਚ ਜਾਲ ਪਵਾਇਆ ਸੀ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਹਾਦਸਾ ਹੈ ਜਾਂ ਫਿਰ ਸਮੂਹਿਕ ਆਤਮਹੱਤਿਆ ਦਾ ਮਾਮਲਾ ਹੈ।

Jeeo Punjab Bureau

Leave A Reply

Your email address will not be published.